ਕਾਵਿ- ਵਿਅੰਗ 28-3 –12
ਮਹਿੰਗਾਈ ਹੈ ਸ਼ਾਮ ਨੂੰ ਨਾ ਜਾਈਏ ਹੁਣ ਬਣ ਕੇ ਕਿਸੇ ਦੇ ਐਵੇਂ ਵਟਾਊ ਮੀਆਂ।
ਅੱਖਰ ਲਈ ਫਿਰਦੇ ਬਸਤੀ ਮੂਰਿਆਂ ਦੀ ਦਾਨਿਸ਼ਵਰਾਂ ਨੂੰ ਇਥੇ ਕੀ ਥਿਆਊ ਮੀਆਂ।
ਦਿਨਕਟੀਆਂ ਨੇਤਾ ਜੀ ਕਰਨ ਲੁਕ ਕੇ ਭਾਸ਼ਣ ਦੇਂਵਦੇ ਨੇ ਬੜੇ ਭੜਕਾਊ ਮੀਆਂ।
ਹੇਰਾਫੇਰੀਆਂ ਲੱਖ ਕਰੋੜ ਕਰਲੈ ਇਕ ਦਿਨ ਤੈਨੂੰ ਇਹ ਤੇਰਾ ਹੀ ਭੂਤ ਡਰਾਊ ਮੀਆ।
---
੍ਰਬੰਦੇ ਤਾਈਂ ਬੇਮੌਤ ਨੇ ਮਾਰ ਦਿੰਦੇ ਇਹ ਦੁਨੀਆਂ ਵਾਲੇ ਨੇ ਬੜੇ ਕਠੋਰ ਪਿਆਰੇ।
ਅਸੀਂ ਜਿਉਂਦੇ ਹਾਂ ਜਿਉਣ ਦਾ ਹੁਨਰ ਕਰਕੇ ਸਾਡੇ ਹੱਥ ਹੈ ਆਪਣੀ ਡੋਰ ਪਿਆਰੇ।
ਅੱਖਾਂ ਖੋਹਲ ਕੇ ਦੇਖ ਫਿਰ ਪਤਾ ਲਗੂ ਕਿ ਕਿੰਨੇ ਆਦਮੀ ਨੇ ਆਦਮ ਖੋਰ ਪਿਆਰੇ।
ਭੇਤ ਪਾ ਲਿਆ ਅਸੀਂ ਇਸ ਸਲਤਨਤ ਦਾ ਗੁੰਡੇ ਸਾਧ ਤੇ ਨੇਤਾ ਨੇ ਚੋਰ ਪਿਆਰੇ।
---
ਹੀਰ ਆਖਦੀ ਜੋਗੀਆ ਝੂਠ ਬੋਲੇਂ ਮਿਲਦਾ ਲੋਕਾਂ ਨੂੰ ਨਹੀਂ ਨਿਆਂ ਅੱਜ ਕੱਲ•।
ਜਿਸ ਤਰਫ ਵੀ ਦੇਖੋ ਚਮਚੇ ਲੀਡਰਾਂ ਦੇ ਬਣੇ ਫਿਰਦੇ ਨੇ ਨਾਢੂ ਖਾਂ ਅੱਜ ਕੱਲ•।
ਕਾਲਾ ਧਨ ਬਣਾਉਂਦਾ ਹੈ ਗੌਰਮਿੰਟਾਂ ਚੋਰਬਜ਼ਾਰੀ ਦੀ ਅਹਿਮ ਹੈ ਥਾਂ ਅੱਜ ਕੱਲ•।
ਮਿਹਨਤਕਸ਼ ਦੇ ਹਿਸੇ ਬਸ ਆਉਣ ਫਾਕੇ ਰੋਟੀ ਡੰਗ ਦੀ ਜੁੜੇ ਮਸਾਂ ਅੱਜ ਕੱਲ•।
ਭਾਰਤ ਕਦੇ ਸੀ ਸੋਨੇ ਦੀ ਚਿੜੀ ਪਰ ਇਹ ਰਹਿ ਗਿਆ ਲੋਹੇ ਦਾ ਕਾਂ ਅੱਜਕੱਲ•।
-----
ਜਿਸਨੂੰ ਤੂੰ ਜਮਹੂਰੀਅਤ ਆਖਦਾ ਹੈਂ ਇਹ ਹੈ ਗੁੰਡਿਆਂ ਦੀ ਸਲਤਨਤ ਪਿਆਰੇ।
ਚਾਰੇ ਪਾਸੇ ਹੀ ਪੁਲਿਸ ਦਾ ਪਹਿਰਾ ਹੈ ਇਥੇ ਚੁਕੀ ਬਾਬੂਆਂ ਡਾਢੀ ਅੱਤ ਪਿਆਰੇ।
ਡਾਕੇ ਕਤਲ ਇਥੇ ਦਿਨ ਦੀਵੀਂ ਅਤੇ ਲੁੱਟੀ ਕੰਜਕਾਂ ਦੀ ਜਾਂਦੀ ਹੈ ਪੱਤ ਪਿਆਰੇ।
ਲਹੂ ਕਿਰਤੀਆਂ ਦਾ ਵਿਹਲੜ ਪੀ ਜਾਂਦੇ ਅੰਨ ਦਾਤੇ ਵਿਚ ਸਾਹ ਨਾ ਸੱਤ ਪਿਆਰੇ।
----
ਖੜ•ੀ ਹਰੀ ਕਚਾਰ ਸੀ ਨਿੰਮ ਵਿਹੜੇ ਤੇ ਅਸੀਂ ਛਾਂਗ ਕੇ ਦਿਤਾ ਬਿਠਾ ਘੋਗੜ।
ਬਾਗਾਂ ਵਾਲੇ ਉਡੀਕਦੇ ਰਹੇ ਬੁਲਬੁਲ ਵਿਚ ਚਮਨ ਦੇ ਗਿਆ ਪਰ ਆ ਘੋਗੜ।
ਲੋਕ ਰਾਜ ਦੇ ਵਿਚ ਇਨਸਾਫ ਲੱਭਦੈਂ? ਬਸ ਸਰ ਗਿਆ ਤੇਰਾ ਵੀ ਜਾਹ ਘੋਗੜ।
ਹੋਕਾ ਤਾਂ ਰਾਜੇ ਰਣਜੀਤ ਦੇ ਰਾਜ ਦਾ ਸੀ ਖੇਡੇ ਵਾਲਾ ਪਰ ਗਿਆ ਦਿਖਾ ਘੋਗੜ।
---
ਸੀਨਾ ਤਪਦਾ ਜੇਠ ਦੀ ਧੁੱਪ ਵਾਂਗੂ ਉਤੋਂ ਆ ਗਿਆ ਸਾਉਣ ਪਰਦੇਸੀਆ ਵੇ।
ਬੂਰ ਪੈ ਗਿਆ ਤੇਰੀਆਂ ਅੰਬੀਆਂ ਨੂੰ ਕੋਇਲ ਲੱਗ ਪਈ ਗਾਉਣ ਪਰਦੇਸੀਆ ਵੇ।
ਸਾਡੇ ਘੱਗਰੇ ਹੀ ਹੋ ਗਏ ਨੇ ਬੋਦੇ ਟੁੱਟੀ ਹੋਈ ਮੰਜੀ ਤੇ ਦੌਣ ਪਰਦੇਸੀਆ ਵੇ।
ਸਾਨੂੰ ਦੇਖ ਰੋਵੇ ਸਾਡੀ ਤੰਗੀ ਤੇ ਮੰਦਹਾਲੀ ਸੁਣੇ ਦੁੱਖੜੇ ਕੌਣ ਪਰਦੇਸੀਆ ਵੇ।
Converted from Satluj
Tuesday, March 27, 2012
Subscribe to:
Post Comments (Atom)

No comments:
Post a Comment