ਲਫ਼ਜਾਂ ਦੇ ਤੀਰ ----20-3 -12
*
ਮੌਕਾ ਪ੍ਰਸਤ ਸਿਆਸਤਾਂ ਦੇ ਸਦਕਾ ਸਾਡੇ ਆਹਲਣੇ ਨੇ ਤੀਲ• ਤੀਲ• ਹੋ ਗਏ।
ਅੰਨ•ਾਂ ਪੈਸਾ ਕਮਾਉਣ ਦੀ ਲਾਲਸਾ ਵਿਚ ਭਲੇ ਆਦਮੀ ਕਿੰਨੇ ਜ਼ਲੀਲ ਹੋ ਗਏ।
ਚਲਦੇ ਫਿਰਦੇ ਨਾਕਿਆਂ ਵਿਚ ਅੱਜ ਕੱਲ• ਪਤਰਕਾਰ ਨੇ ਬਹੁਤ ਤਬਦੀਲ ਹੋ ਗਏ।
ਅਕਲਮੰਦਾਂ ਨੂੰ ਮਿਲੇ ਹੈ ਖੁਸ਼ਕ ਰੋਟੀ ਤੇ ਹਲਵਾ ਖਾਣ ਦੇ ਲਈ ਵਕੀਲ ਹੋ ਗਏ।
‘’’’’’’’’’----
ਸਾਕ ਮਿਲਦਿਆਂ ਦੇ ਭੌਂ ਵਾਹੁੰਦਿਆਂ ਦੀ ਹੁੰਦੀ ਸਿਰਾਂ ਨੂੰ ਸਦਾ ਸਲਾਮ ਬੇਲੀ।
ਹੁੰਦੇ ਮੂੰਹਾਂ ਦੇ ਤਾਈਂ ਮੁਲਾਹਜੜੇ ਨੇ ਚੰਗੇ ਕੰਮਾਂ ਨੂੰ ਮਿਲਣ ਇਨਾਮ ਬੇਲੀ।
ਪਾਠ ਸੁਬਾ• ਦਾ ਅਜੇ ਨਾ ਯਾਦ ਹੋਇਆ ਢਲਦੀ ਆਉਂਦੀ ਸਿਰਾਂ 'ਤੇ ਸ਼ਾਮ ਬੇਲੀ।
ਰਾਖੀ ਕਿਰਤ ਦੀ ਜੇ ਨਾ ਤੂੰ ਕੀਤੀ ਤਾਂ ਇਉਂ ਹੀ ਖਾਣਗੇ ਸਾਧ ਬਦਾਮ ਬੇਲੀ।
ਬੀਬਾ ਤੂੰ ਸ਼ਰਾਬ ਜੇ ਛੱਡ ਦੇਵੇਂ ਤੇਰੇ ਜਿਹਾ ਨਾ ਕੋਈ ਗਰੇਟ ਪਿਆਰੇ।
ਦਾਰੂ ਤੇਰੀ ਹੈ ਸ਼ਬੀ ਵਿਗਾੜ ਦਿੰਦੀ ਲੋਕੀ ਕਰਨ ਲਗਦੇ ਤੈਨੂੰ ਹੇਟ ਪਿਆਰੇ।
ਸੋਫੀ ਛੇਤੀ ਹੀ ਕੰਮ ਨਿਬੇੜ ਲੈਂਦੇ ਮੈਅਕਸ਼ ਹੋ ਜਾਂਵਦੇ ਨੇ ਲੇਟ ਪਿਆਰੇ।
ਅਸਲ ਵਿਚ ਤੂੰ ਖ਼ੁਦ ਖ਼ੁਦਾ ਢਿੱਲੋਂ ਆਪੇ ਲਿਖੀਆਂ ਆਪੇ ਹੀ ਮੇਟ ਪਿਆਰੇ।
--
ਸੂਝਵਾਨ ਬੰਦੇ ਮੂਲ ਭਾਉਂਦੇ ਨਾ ਹਕੂਮਤਾਂ ਨੂੰ ਬਿੱਲੀਆਂ ਨੂੰ ਲਗਦੇ ਸਿਆਣੇ ਚੂਹੇ ਚੰਗੇ ਨਾ।
Ñਲੱਤੋਂ ਆਹਰੀ ਬੰਦੇ ਨੂੰ ਨਾ ਲਗਦੇ ਨਚਾਰ ਚੰਗੇ ਢੀਠ ਬੰਦਾ ਮੰਗਣੋ ਕਦੇ ਵੀ ਮੂਲ ਸੰਗੇ ਨਾ।
ਨੇਤਾ ,ਸਾਧ , ਸੱਚ ਦਾ ਹੈ ਇੱਟ ਕੁੱਤੇ ਵਾਲਾ ਵੈਰ ਨੇਤਾ , ਸਾਧ ਕਾਹਦਾ ਜਿਹੜਾ ਲਵੇਪੁੱਠੇ ਪੰਗੇ ਨਾ।
ਇਕਵਾਰੀ ਬੰਦਾ ਜਿਹੜਾ ਬਣ ਗਿਆ ਚੇਅਰਮੈਨ ਮਾਇਆ ਦੀ ਨਦੀ 'ਚ ਫਿਰ ਕਿਵੇਂ ਹੱਥ ਰੰਗੇ ਨਾ।
--
ਕਿਹੜਾ ਉਹ ਨਜ਼ੂਮੀਆ ਜੋ ਦੱਸ ਦੇਵੇ ਸਾਡੇ ਤਾਈਂ ਕਿਹੋ ਜਿਹੇ ਲਿਖੇ ਸਾਡੇ ਮੱਥੇ ਉਤੇ ਲੇਖ ਨੀ।
ਸਾਨੂੰ ਪਤੈ ਰਾਸ਼ੀ ਸਾਡੀ ਬਿਨਾ ਰਾਸ਼ੀ ਵਾਲਾ ਘਰ ਪੱਤਰੀ 'ਚ ਹੋਵੇ ਭਾਵੇਂ ਮੀਨ ਬ੍ਰਿਖ ਮੇਖ ਨੀ।
ਭੁੱਖ ,ਦੁੱਖ ,ਨੰਗ ,ਰਿਸ਼ਵਤ , ਬੇਈਮਾਨੀ ਵਾਲੇ ਰਾਹੂ ਕੇਤੂ ਰਹੇ ਸਾਨੂੰ ਹਰ ਵੇਲੇ ਦੇਖ ਨੀ।
ਕਰਦੇ ਬਲੈਕਮੇਲ ਸਾਡੇ ਜ਼ਜ਼ਬਾਤ ਦੀ ਨੇ ਇਹ ਜੋ ਵਿਹਲੇ ਬੈਠੇ ਭਾਈ , ਪੰਡਿਤ ਤੇ ਸ਼ੇਖ ਨੀ।
----
ਕਹਿੰਦਾ ਵਾਰਸ ਸ਼ਾਹ ਜਾਣ ਆਦਤਾਂ ਪੁਰਾਣੀਆਂ ਨਾ ਰੱਖ ਦੇਣ ਲੋਕ ਭਾਵੇਂ ਕੱਟ ਕੱਟ ਪੋਰੀਆਂ।
ਹੱਥਾਂ ਵਿਚ ਫੜ ਕੇ ਸਿਮਰਣੇ ਮਸਤ ਹੋਈ ਸ਼ਰੇਆਮ ਠੱਗ ਕਰੀ ਜਾਂਦੇ ਠੱਗੀਠੋਰੀਆਂ।
ਅੰਧ ਵਿਸ਼ਵਾਸ਼ ਅਸ਼ਲੀਲਤਾ ਫੈਲਾਈ ਜਾਵੇ ਜਾਣੇ ਸਰਕਾਰ ਅਸਾਂ ਦੀਆਂ ਕਮਜੋਰੀਆਂ।
ਡਾਂਗ ਉਤੇ ਡੇਰਾ ਰੱਖਦੇ ਜੇ ਹੱਕ ਲੈ ਲੈਂਦੇ ਹੱਕ ਸਾਡੇ ਮਾਰ ਗਈਆਂ ਰੱਬ ਉਤੇ ਡੋਰੀਆਂ।
---
Êਪੰਜੇ ਅਹਿਮ ਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ ਮਿੱਟੀ ਹੈ ਮਨੁੱਖ ਕਾਮ ,ਮੋਹ, ਅਹੰਕਾਰ ਬਿਨਾ।
ਕਾਮ ਤੋਂ ਉਤਪਤੀ ਹੈ ਮੋਹ ਨਾਲ ਰਿਸ਼ਤੇ ਨੇ ਜ਼ਿੰਦਗੀ ਨਿਰਾਰਥਕ ਹੋ ਜਾਂਵਦੀ ਹੈ ਪਿਆਰ ਬਿਨਾ।
ਮਾਣ ਅਹੰਕਾਰ ਬਾਝੋਂ ਜਿਉਣ ਸਦਾ ਆਲਸੀ ਹੀ ਹੁੰਦਾ ਨਹੀਂ ਵਿਕਾਸ ਕਦੇ ਲੋਭ ਦੇ ਵਿਚਾਰ ਬਿਨਾ।
ਮਾਇਆ ਤਾਈਂ ਨਾਗਣੀ ਜੋ ਆਖਦੇ ਮਹਾਂ ਪੁਰਖ ਸਾਰਦੇ ਨਹੀਂ ਖ਼ੁਦ ਪੱਚੀ ਲੱਖ ਵਾਲੀ ਕਾਰ ਬਿਨਾ।
ਮਹਿਲਨੁਮਾ ਡੇਰਿਆਂ 'ਚ ਪਾਉਂਦੇ ਚੋਲੇ ਰੇਸ਼ਮੀ ਨੇ ਵਿਹਲੜਾਂ ਦੀ ਐਸ਼ ਹੁੰਦੀ ਹੈ ਨਹੀਂ ਸਰਕਾਰ ਬਿਨਾ।
ਸਾਰੇ ਪੱਤੇ ਰੰਗ ਦੇ ਲੁਕੋ ਕੇ ਬਾਜ਼ੀ ਜਿੱਤ ਲੈਂਦੇ ਸਾਨੂੰ ਕਹਿੰਦੇ ਹਿਲਦਾ ਨਹੀਂ ਪੱਤਾ ਸਰਕਾਰ ਬਿਨਾ।
---
ਜ਼ਿੰਦਗੀ 'ਚ ਜਿਉਣ ਦੇ ਲਈ ਦਸੋ ਕੀ ਹੈ ਰਹਿ ਜਾਣਾ, ਕਾਮ ,ਕਰੋਧ , ਲੋਭ , ਮੋਹ ਜੇ ਨਾ ਅਹੰਕਾਰ ਹੋਵੇ।
ਬਾਬੇ ਕਹਿੰਦੇ ਸਾਰੇ ਮੇਵੇ ਸਾਡੇ ਲਈ ਨੇ ਧੁਰੋਂ ਲਿਖੇ ਚਿਹਰੇ ਉਤੇ ਨੂਰ ਸਾਡੇ ਨਾਲ ਬੈਠੀ ਨਾਰ ਹੋਵੇ।
ਸਾਨੂੰ ਕਹਿੰਦੇ ਦਸਵਾ ਦਸੌਂਦ ਤੁਸੀਂ ਕੱਢੀ ਚੱਲੋ ਟੈਕਸ ਉਗਰਾਹੁੰਦੀ ਜਿਵੇਂ ਕੋਈ ਸਰਕਾਰ ਹੋਵੇ।
ਅੱਜ ਕੱਲ• ਲੋਕ ਉਸ ਬਾਬੇ ਤਾਈਂ ਕਹਿਣ ਵੱਡਾ ਜਿੰਨੀ ਵੱਡੀ ਅਤੇ ਮਹਿੰਗੀ ਬਾਬੇ ਥੱਲੇ ਕਾਰ ਹੋਵੇ।
==--==--
Converted from Satluj to Unicode
Monday, March 19, 2012
Subscribe to:
Post Comments (Atom)

No comments:
Post a Comment