27-3-12 ਲਫਜਾਂ ਦੇ ਤੀਰ—
Îਮੰਡੀ ਵਿਚ ਹੁਣ ਕੋਈ ਖਰੀਦਦਾ ਨਾ ਫਸਲ ਸਾਡੀ ਦਾ ਵੀ ਘੁੱਗੂ ਵੱਜ ਗਿਆ ਹੈ।
ਅੰਨਦਾਤਾ ਪਿਆ ਭੁੱਖਾ ਤੜਪਦਾ ਹੈ ਜਦੋਂ ਦੇਸ਼ ਨਾਲ ਅਨਾਜ ਦੇ ਰੱਜ ਗਿਆ ਹੈ।
ਅੜਿਕੇ ਚੜ•ੀ ਦਲਾਲਾਂ ਦੇ ਜਿਣਸ ਸਾਡੀ ਬੁਰਾ ਹਾਲ ਹੋ ਕਿਰਤ ਦਾ ਅੱਜ ਗਿਆ ਹੈ।
Ñਲੱਗੀ ਖੇਤ ਨੂੰ ਔੜ ਪਰ ਬਰਸਿਆ ਨਾ ਬੱਦਲ ਲਿਸ਼ਕਿਆ ਬੜਾ ਹੀ ਗੱਜ ਗਿਆ ਹੈ।
----
ਚਿੰਤਾ ਚੀਰ ਕੇ ਹੈ ਕਰ ਦੁਫਾੜ ਛੱਡਿਆ ਅਸੀਂ ਜ਼ਿੰਦਗੀ ਕੋਲੋਂ ਹਾਂ ਹਾਰ ਚਲੇ।
ਜਿਹੜੇ ਕਹਿੰਦੇ ਸੀ ਗਰੀਬੀ ਹੈ ਮਾਰ ਦੇਣੀ ਦੇਖੋ ਕਿਵੇਂ ਗਰੀਬਾਂ ਨੂੰ ਮਾਰ ਚਲੇ।
ਬੜਾ ਸਮਾਂ ਘਸਮੈਲਾ ਜਿਹਾ ਆ ਗਿਆ ਹੈ ਸਾਥੋਂ ਸਾਡਾ ਹੀ ਨਾ ਪਰਿਵਾਰ ਚਲੇ।
ਅੜਿਕੇ ਚੜ• ਗਿਆ ਹੈ ਮਲਿਕ ਭਾਗੋਆਂ ਦੇ ਗੁਰੂ ਜਿਹੜਾ ਸੀ ਪੰਥ ਉਸਾਰ ਚਲੇ।
---
ਬੰਜਰ ਦੇਖ ਕੇ ਧਰਤ ਉਦਾਸ ਨਾ ਹੋ ਤੂੰ ਮਿੱਟੀ ਹੈ ਇਹ ਬੜੀ ਉਪਜਾਊ ਪਿਆਰੇ।
ਉਸ ਪਿੰਡ ਵਿਚ ਰਹਿਣ ਦਾ ਹੱਜ ਕੀ ਏ ਜਿਥੇ ਹੋਵੇ ਪੰਚਾਇਤ ਨਾ ਸਾਊ ਪਿਆਰੇ।
ਹੋੜ• ਲਗੀ ਹੈ ਮੌਕਾ ਪ੍ਰਸਤੀਆਂ ਇਥੇ ਹੋਵੇ ਕਿਵੇਂ ਕੋਈ ਸਰਕਾਰ ਟਿਕਾਊ ਪਿਆਰੇ ।
ਜਿਸਨੇ ਸਿਖਿਆ ਨੀ ਕੁਝ ਵੀ ਜ਼ਿੰਦਗੀ ਤੋਂ ਉਸਨੂੰ ਹੋਰ ਕੋਈ ਕੀ ਸਮਝਾਊ ਪਿਆਰੇ।
---
ਭਾਣਾ ਮੰਨਣ ਦੀਆਂ ਹੀ ਨਸੀਹਤਾਂ ਨੇ ਰੱਖਿਆ ਸਦੀਆਂ ਤਾਈਂ ਗੁਲਾਮ ਸਾਨੂੰ।
ਸਾਡੇ ਧਰਮ ਗ੍ਰੰਥ ਹੀ ਦਸਦੇ ਰਹੇ ਮੋਹ ਮਾਇਆ ਨਾਗਣੀ ਅਤੇ ਹਰਾਮ ਸਾਨੂੰ।
ਕਿਸਮਤ ਆਸਰੇ ਬੰਦ ਕਰਵਾ ਅੱਖਾਂ ਬਾਬੇ ਰਹੇ ਸਦਾ ਜਪਾਉਂਦੇ ਨੇ ਨਾਮ ਸਾਨੂੰ।
ਆਪ ਰਹੇ ਮਾਣਦੇ ਨੇ ਸੇਜ ਜ਼ਿੰਦਗੀ ਦੀ ਕਹਿਕੇ ਬੁਰਾ ਹੈ ਲੋਭ ਤੇ ਕਾਮ ਸਾਨੂੰ।
---
ਕੋਰਾ ਕੋਰਾ ਕੁੱਜਾ ਠੰਡਾ ਠਾਰ ਪਾਣੀ ਹੈ ਸਾਡੇ ਗਲੇ 'ਚ ਅਟਕਦਾ ਜਾਂਵਦਾ ਈ।
ਵਰਜੋ ਵਰਜੋ ਵੇ ਲੋਕੋ ਹਾਕਮ ਆਪਣੇ ਨੂੰ ਇਹ ਹੈ ਕੀਮਤਾਂ ਰੋਜ ਵਧਾਂਵਦਾ ਈ।
ਸਾਡੇ ਲਹੂ 'ਚੋਂ ਨਿੱਤ ਕਰ ਕਸ਼ੀਦ ਖੁਸ਼ੀਆਂ ਇਹ ਆਪਣੇ ਮਹਿਲ ਸਜਾਂਵਦਾ ਈ।
ਭ੍ਰਿਸ਼ਟਾਚਾਰ ਦਾ ਬੜਾ ਬੇਦਰਦ ਸ਼ਿਕਰਾ ਮਾਸ ਅਸਾਂ ਦੇ ਜਿਗਰ ਦਾ ਖਾਂਵਦਾ ਈ।
---
Converted from Satluj to Unicode
Monday, March 26, 2012
Subscribe to:
Post Comments (Atom)

No comments:
Post a Comment