***ਕਵੀ- ਓ – ਵਾਚ 23-3 –12
ਬਟੂਏ ਤੁਹਾਡੇ ਵਿਚ ਜੇ ਨਾ ਹੋਵੇ ਸੌ ਦਾ ਨੋਟ ਐਂਵੇਂ ਨੋਟ ਹੋਣ ਦਾ ਵੀ ਕਰੀਏ ਬਹਾਨਾ ਨਾ।
ਮੱਲੋ ਮੱਲੀ ਆਪਣੇ ਵਿਚਾਰਾਂ ਤਾਈ ਪੇਸ਼ ਕਰ ਆਪਣੀ ਸ਼ਕਲ ਹੀ ਬਣਾਈਏ ਮੂਰਖਾਨਾ ਨਾ।
ਆਪਣੀ ਸਿਆਣਪ ਦਾ ਕਰਕੇ ਦਿਖਾਵਾ ਬਹੁਤ ਬਣ ਸਕੇ ਮੂਰਖ ਕਦੇ ਵੀ ਕੋਈ ਦਾਨਾ ਨਾ।
ਉਸ ਤਾਈਂ ਦਸੋ ਮਜ਼ਾ ਸ਼ਾਇਰੀ ਦਾ ਆਊ ਕਿਵੇਂ ਜਿਸਦੀ ਤਬੀਅਤ ਹੀ ਹੋਵੇ ਸ਼ਾਇਰਾਨਾ ਨਾ।
**
ਨਕਸ਼ਾਂ ਦੀ ਨਹੀਂ ਇਤਫ਼ਾਕੀਆ ਸੁਡੌਲਤਾ ਇਹ ਹੁਸਨ ਤਾਂ ਸੰਗ੍ਰਿਹ ਹੈ ਆਦਤਾਂ ਪਿਆਰੀਆਂ ਦਾ।
ਗੋਰੇ ਚਿਹਰੇ , ਸੋਹਣੇ ਲੀੜੇ ਪਾਕੇ ਵਰਗਲਾਉਣ ਏਦਾਂ ਹੁੰਦਾ ਹੈ ਹੁਸਨ ਜਿਵੇਂ ਸੌਦਾ ਵਿਉਪਾਰੀਆਂ ਦਾ।
ਸੋਹਣਾ ਬਣ ਦਿਸਣਾ ਤੇ ਰਹਿਣਾ ਸਜ ਫ਼ਬ ਕੇ ਇਹ ਮੁੱਢ ਤੋਂ ਹੀ ਸ਼ੌਕ ਇਥੇ ਸਾਰੇ ਨਰ ਨਾਰੀਆਂ ਦਾ।
ਸੱਚੇ ਸੁੱਚੇ ਇਸ਼ਕਾਂ ਦੇ ਲੰਘ ਗਏ ਨੇ ਦੌਰ ਯਾਰੋ ਮੰਗਦੇ ਨੇ ਮੁੱਲ ਹੁਣ ਦੇ ਰਾਂਝੇ ਮੱਝਾਂ ਚਾਰੀਆਂ ਦਾ ।
**
ਚੁੰਨੀ ਰੇਸ਼ਮੀ 'ਚ ਸੱਤ ਧਾਰੀਆਂ ਸੀ ਹਾਏ ਸਾਨੂੰ ਪਹਿਨਣ ਨਾ ਦਿੰਦੀਆਂ ਕਬੀਲਦਾਰੀਆਂ ਨੀ ਮਾਏ।
ਰਹਿ ਗਈਆਂ ਨੇ ਯਾਦ ਲੂਣ, ਤੇਲ ,ਲੱਕੜੀਆਂ ਹੁਣ ਸਾਡੀਆਂ ਤਾਂ ਇਹੀਓ ਖ਼ੁਦਮੁਖਤਾਰੀਆਂ ਨੀ ਮਾਏ।
ਅਫਸਰਾਂ ,ਪ੍ਰੋਹਿਤਾਂ ਤੇ ਨੇਤਾਵਾਂ ਸਾਨੂੰ ਲੁਟਿਆ ਏ ਰਹਿੰਦਾ ਸਾਡਾ ਖੂਨ ਚੂਸਿਆ ਵਿਉਪਾਰੀਆਂ ਨੀ ਮਾਏ।
ਪਿੰਡਾਂ ਵਿਚ ਭਾਵੇਂ ਸਾਡੇ ਗੱਡੇ , ਭੇਡੇ ਚਲਦੇ ਨੇ ਬੱਸਾਂ ਵਾਲੇ ਸਾਨੂੰ ਆਖਦੇ ਸਵਾਰੀਆਂ ਨੀ ਮਾਏ।
**
ਕੂੜ ਹੈ ਸੁਰਗ ,ਕੂੜ ਅਗਲਾ ਜਨਮ ਰੱਬ ,ਸੱਚ ਹੈ ਸਿਰਫ ਸਾਹਮਣੇ ਜੋ ਦਿਸੇ ਜੱਗ ਪਿਆਰੇ।
ਸੱਚ ਹੈ ਇਹ ਮੋਹ,ਮਾਤਾ ਪਿਤਾ, ਧੀਆਂ ਪੁੱਤ ਸੱਚ, ਸੱਚ ਹੈ ਜੋ ਬਲ ਰਹੀ ਪੇਟ ਵਿਚ ਅੱਗ ਪਿਆਰੇ।
ਵਿਹਲੜ ਨਿਖੱਟੂ ਜੋ ਡਰਾਵਾ ਦਿੰਦੇ ਨਰਕਾਂ ਦਾ ਸਾਡੀ ਉਹ ਕਿਰਤ ਨੇ ਡਰਾ ਕੇ ਰਹੇ ਠੱਗ ਪਿਆਰੇ।
ਰਾਹ 'ਚ ਵਿਕਾਸ ਦੇ ਇਹ ਸਾਰੀਆਂ ਰੁਕਾਵਟਾਂ ਨੇ ਕਹਿੰਦੇ ਨੇ ਜੋ ਦੁਨੀਆਂ ਹੈ ਸਾਬਣ ਦੀ ਝੱਗ ਪਿਆਰੇ।
ਕਰਮ ਕਰੋ ਤੇ ਇੱਛਾ ਫਲ ਦੀ ਨਾ ਕਰੋ ਕਹਿੰਦੇ ਬੱਸ ਬਣੋ ਰਹੋ ਅੰਨ•ੇ ਅਤੇ ਲਾਈਲੱਗ ਪਿਆਰੇ।
ਤੇਰਿਆਂ ਹੱਕਾਂ 'ਤੇ ਡਾਕਾ ਮਾਰੀ ਜਾਂਦੇ ਸਦੀਆਂ ਤੋਂ ਹੋਕੇ ਸੁਚੇਤ ਸਾਂਭ ਆਪਣੀ ਪੱਗ ਪਿਆਰੇ।
***
ਕਾਮ ,ਕਰੋਧ , ਲੋਭ ਸੰਤ ਕਹਿੰਦੇ ਭੈੜਾ ਬਚੋ ਇਹਤੋਂ ਕੋਠੀਆਂ ਦੀ ਸ਼ੁਰੂ ਕਰੀ ਰੱਖਦੇ ਤਿਆਰੀ ਏ।
Ñਲੋਕਾਂ ਤਾਈਂ ਕਹਿੰਦੇ ਮਾਇਆ ਨਾਗਣੀ ਹੈ ਬਚੋ ਇਹਤੋਂ ਆਪ ਪੱਚੀ ਲੱਖ ਵਾਲੀ ਰੱਖਦੇ ਸਵਾਰੀ ਏ।
ਅਸਲ 'ਚ ਸਾਰੇ ਵੋਟ ਬੈਂਕ ਨੇ ਨੇਤਾਵਾਂ ਦੇ ਇਹ ਆਂਵਦੇ ਵਜ਼ੀਰ ਇਹਨਾਂ ਕੋਲ ਵਾਰੋ ਵਾਰੀ ਏ।
ਅੰਧ ਵਿਸ਼ਵਾਸ਼ੀ ਸੀਰੀਅਲ ਨੇ ਦਿਖਾਈ ਜਾਂਦੇ ਕਦੇ ਅਲਫ ਲੈਲਾ ਕਦੇ ਕ੍ਰਿਸ਼ਨ ਮੁਰਾਰੀ Âੈ।
ਕੁਝ ਅਣਪੜ•ਤਾ ਨੇ ਕੀਤਾ ਨੁਕਸਾਨ ਸਾਡਾ ਰਹਿੰਦੀ ਖੂੰਹਦੀ ਮੱਤ ਸਾਡੀ ਹਾਕਮਾਂ ਨੇ ਮਾਰੀ ਏ।
***
ਸੁਰਗਾਂ ਦੇ ਲਾਰੇ ਲਾਕੇ ਸਾਧ ਅਤੇ ਨੇਤਾ ਗਣ ਭੋਲੀ ਭਾਲੀ ਜੰਤਾ ਦਾ ਸ਼ਿਕਾਰ ਕਰੀ ਜਾਂਦੇ ਨੇ।
ਅਗਲੇ ਜਨਮ ਦੇ ਦਿਖਾਕੇ ਇਹ ਸਬਜ਼ਬਾਗ ਸਾਡਾ ਜਨਮ ਹੀ ਖੁਆਰ ਕਰੀ ਜਾਂਦੇ ਨੇ।
ਨੇਤਾ ਨਾਹਰਾ ਲਾਉਂਦੇ ਇਸੇ ਧਰਤੀ 'ਤੇ ਸਵਰਗਾਂ ਦਾ ਵੋਟਾਂ ਲੈਕੇ ਲੋਕਾਂ ਤੋਂ ਬਹਾਰ ਕਰੀ ਜਾਂਦੇ ਨੇ।
ਸਾਧ ਅਤੇ ਨੇਤਾ ਇਕ ਦੂਸਰੇ ਦੇ ਯਾਰ ਪੱਕੇ ਇਕ ਦੂਸਰੇ ਦਾ ਪ੍ਰਚਾਰ ਕਰੀ ਜਾਂਦੇ ਨੇ।
**
ਮੋਤੀ ਮੁੜ•ਕੇ ਦੇ ਮੰਡੀਏਂ ਪਏ ਰੁਲਦੇ ਕੋਈ ਚੁਕੇ ਨਾ ਜਿਣਸਾਂ ਦੇ ਢੇਰ ਮੀਆਂ।
ਪੈਰਾਂ ਹੇਠ ਰੁਲਦੀ ਮਿਹਨਤ ਦੇਖ ਆਪਣੀ ਸਾਡੇ ਸੀਨੇ 'ਚੋਂ ਨਿਕਲਦੀ ਲੇਰ ਮੀਆਂ।
ਮਾਂ ਸਮਝ ਕੇ ਅਸੀਂ ਸਰਕਾਰ ਚੁਣੀਏਂ ਹਰ ਵਾਰ ਹੀ ਬਣੇ ਮਤੇਰ ਮੀਆਂ।
ਟਿਊਬਾਂ ਜਗਦੀਆਂ ਨੇ ਰਾਜਧਾਨੀਆਂ ਵਿਚ ਬੜਾ ਖੇਤਾਂ ਦੇ ਵਿਚ ਹਨੇਰ ਮੀਆਂ।
**
ਜਿੰਨਾ ਚਿਰ ਨਾ ਜਾਬ•ਾਂ ਦਾ ਭੇੜ ਕਰੀਏ ਵਕਤ ਵਿਹਲਿਆਂ ਦਾ ਸਾਡਾ ਲੰਘਦਾ ਨਾ।
ਸੰਸਾਰ ਅੰਨ ਸਮੱਸਿਆ 'ਤੇ ਬਹਿਸ ਕਰੀਏ ਆਟਾ ਘਰੇ ਭਾਵੇਂ ਸਾਡੇ ਡੰਗ ਦਾ ਨਾ ।
ਅਸੀਂ ਲੋਕਾਂ ਨੂੰ ਦਿੰਦੇ ਉਪਦੇਸ਼ ਰਹੀਏ ਕੋਈ ਮੰਗਦਾ ਭਾਵੇਂ ਕੋਈ ਮੰਗਦਾ ਨਾ।
ਸਾਡਾ ਵਿਆਖਿਆ ਕਰੀ ਜਾਣਾ ਪਤਾ ਅਸਾਂ ਨੂੰ ਭਾਵੇਂ ਪਰਸੰਗ ਦਾ ਨਾ।
**
ਕੂੰਜਾਂ ਉੱਡ ਗਈਆਂ ਤੇ ਆ ਗਈ ਕੋਇਲ ਕੁਹੂ ਕੁਹੂ ਦਾ ਰਾਗ ਅਲਾਪਦੀ ਏ।
ਕਣਕਾਂ ਪੱਕੀਆਂ ਬੂਰ ਪਿਆ ਅੰਬੀਆਂ ਨੂੰ ਵਨਸਪਤੀ ਪਈ ਧੂਣੀਆਂ ਧਾਪਦੀ ਏ।
ਬਰਖਾ ਰੁੱਤ ਦਾ ਸ਼ੈਸ਼ਨ ਹੈ ਆਉਣ ਵਾਲਾ ਪੀੜ ਸਾਡੀ ਨਾ ਘਟਦੀ ਜਾਪਦੀ ਏ।
ਬਾਬਰ ਜੁਲਮ ਦਾ ਦਿਲੀਓਂ ਰੋਜ ਚੜਦਾ ਸਾਡੇ ਵਾਸਤੇ ਜੰਝ ਲੈ ਪਾਪ ਦੀ ਏ।
Thursday, March 22, 2012
Subscribe to:
Post Comments (Atom)

No comments:
Post a Comment