Saturday, March 10, 2012

ਧੀਆਂ ਧਿਆਣੀਆਂ

ਧੀਆਂ ਧਿਆਣੀਆਂ
ਧੀਆਂ ਧਿਆਣੀਆਂ-
ਧੀਆਂ ਧਿਆਣੀਆਂ ,ਮਰਜਾਣੀਆਂ ,ਇਹ ਐਨੀਆਂ ਮੋਹਖੋਰੀਆਂ ਨੇ ਕਿਉਂ।
ਧਰਮੀ ਬਾਬਲਾ, ਮਾਂ ਤੱਤੜੀਏ ਜੰਮਣ ਤੋਂ ਪਹਿਲਾਂ ਤੁਸਾਂ ਨੇ ਇਹ ਤੋਰੀਆਂ ਨੇ ਕਿਉਂ।
*ਤੂੰ ਤਾਂ ਮਾਏ ਧੀ ਸੀ , ਕੁਦਰਤ ਦਾ ਸੋਹਣਾ ਜੀਅ ਸੀ,ਤੇਰੀ ਮਾਤਾ ਬਾਬਲਾ
ਮੇਰੀ ਹੀ ਦਾਦੀ ਜੀ ਸੀ।
ਲੱਗੀ ਕੀ ਤੁਸਾਂ ਨੂੰ ਮਰਜ, ਹੋ ਗਏ ਕਿਉਂ ਐਨੇ ਖ਼ੁਦਗਰਜ਼, ਸੋਚਾਂ ਕੋਰੀਆਂ ਨੇ ਕਿਉਂ?
ਧੀਆਂ ਧਿਆਣੀਆਂ, ਮਰਜਾਣੀਆਂ---
*ਕੂਲਾ ਜਿਹਾ ਅਹਿਸਾਸ ਇਕ ਰਹਿੰਦਾ ਭੈਣਾਂ ਦੇ ਨਾਲ ਹੈ,ਵਾਹ ਲਗਦੀ ਭਾਈ ਭੈਣ ਦਾ
ਕੱਢਦਾ ਨਾ ਕੋਈ ਗਾਲ• ਹੈ।
ਹੁਣ ਵੀਰ 'ਕਲੇ ਫਿਰ ਰਹੇ, ਆਚਰਣ ਤੋਂ ਵੀ ਨੇ ਗਿਰ ਰਹੇ ,ਇਹ ਕਮਜੋਰੀਆਂ ਨੇ ਕਿਉਂ?
ਧੀਆਂ ਧਿਆਣੀਆਂ---
ਪਹਿਲਾਂ ਕੁਝ ਦੇਕੇ ਮਾਰਦੇ ਸਂੀ ਹੁਣ ਮਸ਼ੀਨਾਂ ਆ ਗਈਆਂ,ਅਰਬਾਂ ਮਾਸੂਮ ਜਿੰਦੜੀਆਂ
ਨੇ ਇਹ ਮਸ਼ੀਨਾਂ ਖਾ ਗਈਆਂ।
ਸਾਡੇ ਇਸ ਸੱਭਿਆਚਾਰ 'ਚੋਂ, ਮੁਕੀਆਂ ਮਨੁੱਖ ਦੇ ਪਿਆਰ 'ਚੋਂ ਲੋਰੀਆਂ ਨੇ ਕਿਉਂ?
ਧੀਆਂ ਧਿਆਣੀਆਂ , ਮਰਜਾਣੀਆਂ---
ਚਾਹੁੰਦਾ ਨਹੀਂ ਕੋਈ ਵੀ ਧੀ ਪਰ ਨੂੰਹ ਹਰ ਕੋਈ ਭਾਲਦਾ ਹੈ,ਦਾਜ ਵੀ ਮੰਗਦਾ ਹੈ ਉਸਤੋਂ
ਜੋ ਧੀ ਤਾਈਂ ਪਾਲਦਾ ਹੈ।
ਢਿਲੋਂ ਜੀ ਦਾਮਨ ਸਾਫ ਕਰ, ਇਨਸਾਫ ਕਰ ਇਨਸਾਫ ਕਰ ,ਇਹ ਚੋਰੀਆਂ ਨੇ ਕਿਉਂ ?
ਧੀਆਂ ਧਿਆਣੀਆਂ ,ਮਰਜਾਣੀਆਂ ,ਇਹ ਐਨੀਆਂ ਮੋਹਖੋਰੀਆਂ ਨੇ ਕਿਉਂ।
ਧਰਮੀ ਬਾਬਲਾ, ਮਾਂ ਤੱਤੜੀਏ ਜੰਮਣ ਤੋਂ ਪਹਿਲਾਂ ਤੁਸਾਂ ਨੇ ਇਹ ਤੋਰੀਆਂ ਨੇ ਕਿਉਂ।

No comments:

Post a Comment