ਕਾਵਿ ਬੰਧ –25-3-12
ਮਾਇਆ ਮੰਤਰਾਂ ਨਾਲ ਜੇ ਹੁੰਦੀ ਇਕੱਠੀ ਮਹਿਲ ਹੋਂਵਦੇ ਪਾਏ ਮਦਾਰੀਆਂ ਦੇ।
ਮਿਹਨਤ ਬਿਨਾ ਨਾ ਸੌਰਦਾ ਕੰਮ ਕੋਈ ਕਿਸਮਤ ਸ਼ਬਦ ਹੁੰਦੇ ਕੌਮਾਂ ਹਾਰੀਆਂ ਦੇ।
ਯਾਦਗਾਰ ਨਾ ਬਣੇ ਸ਼ਰਾਬੀਆਂ ਦੀ ਕਦੇ ਵੀ ਲੱਗਣ ਨਾ ਬੁੱਤ ਜੁਆਰੀਆਂ ਦੇ।
ਭਗਵਾਂ ਪਾ ਕੇ ਮੁਖੌਟਾ ਨੇ ਜਿਬ•ਾ ਕਰਦੇ ਕਾਰੇ ਦੇਖ ਲਓ ਇਥੇ ਪੁਜਾਰੀਆਂ ਦੇ।
---
ਇਸ ਭਾਅ ਨਾ ਇਹਨੂੰ ਤੂੰ ਰੋਲ ਇਥੇ ਮਹਿੰਗੇ ਜ਼ਿੰਦਗੀ ਦੇ ਬੜੇ ਰੇਟ ਪਿਆਰੇ।
ਕੁਝ ਪਲਾਂ ਤੋ ਹੀ ਖੁੰਝ ਕੇ ਹੋ ਜਾਂਦੇ ਵਰਿ•ਆਂ ਬੱਧੀ ਅਸੀਂ ਇਥੇ ਲੇਟ ਪਿਆਰੇ।
ਕਰ ਅੱਜ ਦਾ ਸਦਉਪਜੋਗ ਚੰਨਾ ਮੁੜਕੇ ਆਉਣੀ ਨਹੀਂ ਇਹ ਡੇਟ ਪਿਆਰੇ।
ਰੌਲਾ ਭੀੜ ਦਾ ਛੱਡ , ਕਰ ਆਪਣੀ ਮਹਿਫ਼ਲ ਤਨਹਾ ਇਕ ਕਰੀਏਟ ਪਿਆਰੇ।
--------
ਚੁਸਤੀ ਉਥੇ ਗਵਾਹ ਦੀ ਕਰੂਗੀ ਕੀ ਜਿਥੇ ਪਹਿਲਾਂ ਹੀ ਸੁਸਤ ਮੁਦਈ ਹੋਵੇ।
ਮੁੰਡੇ ਪਿੰੰਡਾ ਦੇ ਸੁਪਨੇ ਸਿਰਜਦੇ ਨੇ ਇਉਂ ਸਾਡੇ ਪੈਰਾਂ ਦੇ ਹੇਠ ਮੁੰਬਈ ਹੋਵੇ।
ਖਾਹਿਸ਼ਾਂ ਉਪਰ ਨਹੀਂ ਕਾਬੂ ਕਿਸੇ ਦਾ ਵੀ ਦਲੀਏ ਵਾਲਾ ਕਹੇ ਤਸ਼ਮਈ ਹੋਵੇ।
ਲਗਦਾ ਸੰਵਰਦਾ ਦੇਸ਼ ਦਾ ਕੁਝ ਹੈ ਨਹੀਂ ਮਨਮੋਹਨ ਭਾਵੇਂ ਵਾਜਪਈ ਹੋਵੇ।
--------
ਕਿੰਨਾ ਜਿਆਦਾ ਵਧਿਆ ਪਾਖੰਡਵਾਦ ਅੱਜਕੱਲ• ਕਰਦੇ ਅਖੰਡਪਾਠ ਖੰਡ ਖੰਡ ਕਰਦੇ।
ਨੇਤਾ ਨਾਹਰਾ ਲਾਉਂਦੇ ਕੌਮੀ ਏਕਤਾ ਦਾ ਹਰਰੋਜ ਉਹਨਾਂ ਦੇ ਬਿਆਨ ਪਰ ਵੰਡ ਵੰਡ ਕਰਦੇ।
ਕਿੰਨਾ ਭੈੜਾ ਇਸ਼ਕੇ ਦਾ ਰੋਗ ਹੈ ਕਿ ਆਸ਼ਕਾਂ ਨੂੰ ਛਾਵੇਂ ਲੱਗੇ ਧੁੱਪ,ਧੁੱਪੇ ਠੰਡ ਠੰਡ ਕਰਦੇ।
ਕਿੰਨੇ ਸਹਿਮੇ ਹੋਏ ਲੋਕ ਦਾਨਾਬਾਦ ਸ਼ਹਿਰ ਦੇ ਨੇ ਸੁਪਨੇ 'ਚ ਅਜੇ ਤਕ ਜੰਡ ਜੰਡ ਕਰਦੇ।
---
ਕਦੇ ਕਦੇ ਲੜਣ ਪੌਪ ਅਤੇ ਨੇਤਾ ਹੁੰਦੀ ਬਾਦਲ ਤੇ ਟੌਹੜੇ ਵਿਚ ਜੰਗ ਬੇਲੀ ।
ਇਕ ਦੂਜੇ ਦੇ ਪੂਰਕ ਨੇ ਧਰਮ , ਕੁਰਸੀ ਸਦਾ ਨਿਭਦਾ ਇਹਨਾਂ ਦਾ ਸੰਗ ਬੇਲੀ।
ਰਾਜਨੇਤਾ ,ਪ੍ਰੋਹਿਤਾਂ ਮੁੱਢ ਤੋਂ ਹੀ ਕੀਤਾ ਹੈ ਅਸਾਂ ਦਾ ਕਾਫੀਆ ਤੰਗ ਬੇਲੀ।
ਸਦਾ ਇਕ ਕੜਾਹ ਦੀ ਬੁਰਕੀ ਹੀ ਇਥੇ ਫਾਹੇ ਅਸਾਂ ਨੂੰ ਦਿੰਦੀ ਹੈ ਟੰਗ ਬੇਲੀ।
---
ਕੁਰਸੀ ਹੈ ਸਿਆਸਤ ਦੀ ਬਹੁਤ ਕੁੱਤੀ ਮਗਰ ਲੀਡਰਾਂ ਦੀ ਇਹਦੇ ਹੇੜ ਪਿਆਰੇ।
Ñਲੁੱਚੇ , ਭੜੂਏ ਅਤੇ ਬੇਈਮਾਨ ਸਾਰੇ ਇਕੱਠੇ ਫਿਰਨ ਹੋਕੇ ਪਾਈ ਮੇੜ• ਪਿਆਰੇ।
ਨੇਤਾ ,ਸਾਧਾਂ ਦਾ ਇਹ ਗਠਜੋੜ ਅਕਸਰ ਸਾਨੂੰ ਪਾਈ ਰੱਖਦਾ ਗਧੀਗੇੜ ਪਿਆਰੇ।
ਲਾਹ ਕੇ ਅਸਾਂ ਦਾ ਕੁਲ ਲਿਬਾਸ ਲੈ ਗਏ ਸਾਡੇ ਮੂਕਾ ਵੀ ਰਿਹਾ ਨਾ ਤੇੜ ਪਿਆਰੇ।
---
Converted from Satluj to Unico
Sunday, March 25, 2012
Subscribe to:
Post Comments (Atom)

No comments:
Post a Comment