ਅਜੇ ਤਕ ਵੀ ਸਾਨੂੰ ਨਾ ਪਤਾ ਲੱਗਾ ਔਲੇ ਖਾਧੇ ਤੇ ਸਿਆਣੇ ਦੇ ਆਖਿਆਂ ਦਾ ।
Ñਲੰਘ ਜਾਂਦੇ ਦੁਸਹਿਰੇ ਦੀਵਾਲਿਆਂ ਤਾਂ ਪਰ ਸ਼ੋਰ ਬੰਦ ਨਾ ਹੁੰਦਾ ਪਟਾਖਿਆਂ ਦਾ।
ਸਾਡੇ ਮਨ ਦੀ ਅਜੇ ਤਕ ਨਾ ਅੱਖ ਖੁੱਲ•ੀ ਦਸੋ ਬਣੂੰ ਕੀ ਸਾਡਾ ਮਨਾਖਿਆਂ ਦਾ।
ਭਾਸ਼ਣ ਕਰਨ ਲਈ ਬੁਲੇਟ ਪਰੂਫ ਕੈਬਿਨ ਇਹ ਹਾਲ ਹੈ ਮੁਲਕ ਦੇ ਰਾਖਿਆਂ ਦਾ।
ਅੱਖਾਂ ਮੀਚ ਕੇ ਪਾ ਦਿਆ ਕਰੋ ਵੋਟਾਂ ਹੁਣ ਕੀ ਦੇਖਣਾਂ ਦੇਖਿਆਂ ਚਾਖਿਆਂ ਦਾ ।
ਮੂੰਹ ਮੱਥਾ ਸੰਵਾਰਦੇ ਸਾਡੀ ਉਮਰ ਗੁਜ਼ਰੀ ਉਹੀ ਹਾਲ ਹੈ ਘਰ ਧੁਆਂਖਿਆਂ ਦਾ।
ਅੰਨ•ੀ ਲੁੱਟ ਨਾਲੋਂ ਕਾਣੀ ਵੰਡ ਚੰਗੀ ਹੈ ਇਹ ਹੈ ਫੈਸਲਾ ਅੰਤ ਸੁਜਾਖਿਆਂ ਦਾ
No comments:
Post a Comment