ਦਾਦ ਦੀ ਫਰਿਆਦ-ਅਮਰਜੀਤ ਢਿੱਲੋਂ
ਜਦੋਂ ਮੁਸ਼ਾਇਰੇ ( ਜਿੰਨ•ਾਂ ਨੂੰ ਅੱਜ ਕੱਲ• ਕਵੀ ਦਰਬਾਰ ਕਿਹਾ ਜਾਂਦਾ ਹੈ) ਹੁੰਦੇ ਹਨ ਤਾਂ ਸ਼ਾਇਰ ਇਸ ਢੰਗ ਨਾਲ ਸ਼ੇਅਰ ਕਹਿੰਦੇ ( ਅਰਜ ਕਰਦੇ) ਹਨ ਕਿ ਉਹਨਾਂ ਨੂੰ ਸਰੋਤਿਆਂ ਵਲੋਂ ਵੱਧ ਤੋਂ ਵੱਧ ਦਾਦ ਮਿਲੇ । ਕਈ ਵਾਰ ਸ਼ਾਇਰ ਤੋਂ ਖਹਿੜਾ ਛੁਡਾਉਣ ਲਈ ਸਰੋਤਿਆਂ ਨੂੰ ਮਜ਼ਬੂਰੀ ਵੱਸ ਹੀ ਵਾਹ ਵਾਹ ਕਰਨੀ ਪੈਂਦੀ ਹੈ। ਜਦ ਸ਼ਾਇਰ ਉਸੇ ਸ਼ੇਅਰ ਨੂੰ ਫਿਰ ਦੁਹਰਾਉਂਦਾ ਹੈ ਤਾਂ ਸਰੋਤੇ ਦਾਦ ਦੇਣ 'ਤੇ ਪਛਤਾਉਂਦੇ ਵੀ ਹਨ। ਸਾਡੇ- ਇਲਾਕੇ ਦਾ ਇਕ ਸ਼ਾਇਰ ਤਾਂ ਸ਼ੇਅਰ ਕਹਿ ਕੇ ਖ਼ੁਦ ਹੀ ਦਾਦ ਵੀ ਦੇ ਦਿੰਦਾ ਹੈ। ਉਹ ਵਾਰ ਪ੍ਰਧਾਨਗੀ ਮੰਡਲ ਵਲ ਮੁੜ ਮੁੜ ਕੇ ਦੇਖ ਕੇ ਸ਼ੁਕਰੀਆ ਜਨਾਬ ਕਹਿੰਦਾ ਹੈ। ਗ਼ਜ਼ਲ ਪੇਸ਼ ਕਰਨ ਤੋਂ ਪਹਿਲਾਂ ਕਹਿੰਦਾ ਹੈ ਮੈਂ ਆਪਣੀ ਮਕਬੂਲ ਗ਼ਜ਼ਲ ਕਹਿਣ ਤੋਂ ਪਹਿਲਾਂ ਕੁਝ ਸ਼ੇਅਰ ਪੇਸ਼ ਏ ਖ਼ਿਦਮਤ ਕਰ ਰਿਹਾ ਹਾਂ,ਪੈਟਾਂ ਮਹਿੰਗੀਆਂ ਵਿਕੀਆਂ ਕਮੀਜਾਂ ਸਸਤੀਆਂ ਵਿਕੀਆਂ,ਬੜੇ ਗਸ਼ਤੇ ਵਿਕੇ ਇਥੇ ਬਹੁਤ ਹੀ ਗਸ਼ਤੀਆਂ ਵਿਕੀਆਂ । ' ਫਿਰ ਉਹ ਆਪ ਹੀ ਵਾਹ ਵਾਹ ਕਹਿਕੇ ਕਹਿੰਦਾ ਹੈ ਸ਼ੁਕਰੀਆ ਜੀ , ਨਾਲ ਸਟੇਜ ਵਲ ਸਲਾਮ ਵੀ ਕਰ ਦਿੰਦਾ ਹੈ।
Êਪੰਜਾਬੀ ਦੇ ਉਸਤਾਦ ਸ਼ਾਇਰ ਜਨਾਬ ਦੀਪਕ ਜੈਤੋਈ ਇਕ ਵਾਰ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਇਕ ਮੁਸ਼ਾਇਰੇ ਸਮੇਂ ਗ਼ਜ਼ਲ ਪੜ• ਰਹੇ ਸਨ ਕਿ ਇਕ ਨਹਿੰਗ ਸਿੰਘ ਨੇ ਆਕੇ ਜੈਕਾਰਾ ਛੱਡ ਦਿਤਾ ' ਬੋਲੇ ਸੋ ਨਿਹਾਲ ਅ ਅ ਅਅ। ਦੀਪਕ ਸਾਹਿਬ ਕਹਿੰਦੇ ਨਹਿੰਗ ਸਿੰਘ ਜੀ ਤੁਸੀਂ ਮੇਰੇ ਸ਼ੇਅਰ ਦਾ ਕਤਲ ਕਰ ਦਿਤਾ। ਪਰ ਹੁਣ ਮੈਂ ਅਪ੍ਰੈਲ ਦੇ ਮਹੀਨੇ ਇਕ ਅਦਾਰੇ ਵਲੋਂ ਹਰਿਆਣੇ ਦੀ ਹੱਦ ਨਾਲ ਲੱਗਦੇ ਇਕ ਇਲਾਕੇ ਵਿਚ ਕਵੀ ਦਰਬਾਰ ਸੁਣਿਆਂ ਤਾਂ ਹੈਰਾਨ ਰਹਿ ਗਿਆ । ਜੇ ਕਿਤੇ ਉਥੇ ਦੀਪਕ ਸਾਹਿਬ ਹੁੰਦੇ ਤਾਂ ਪ੍ਰਬੰਦਕਾਂ ਨੂੰ ਜਰੂਰ ਬੁਰਾ ਭਲਾ ਕਹਿੰਦੇ । ਸਾਰੇ ਕਵੀ ਯੂਨੀਵਰਸਿਟੀਆਂ ਦੇ ਡਾਕਟਰ ਸਨ। ਇਕ ਪ੍ਰਿੰਸੀਪਲ ਜੀ ਫਰਮਾ ਰਹੇ ਸਨ ਕਿ ਜਦੋਂ ਬਾਬੇ ਨਾਨਕ ਨੇ ਪਹਾੜੀ ਨੂੰ ਪੰਜਾ ਲਾਇਆ ਤਾਂ ਪਹਾੜੀ ਇੰਜ ਬੋਲੀ---ਪਿਛੇ ਖੜੇ ਇਕ ਸੰਪਾਦਕ ਜੀ ਨੇ ਜੈਕਾਰਾ ਛੱਡ ਦਿਤਾ ' ਬੋਲੇ ਸੋ ---। ਫਿਰ ਇਕ ਹੋਰ ਡਾ : ਬੀਬੀ ਨੇ ਕਵਿਤਾ ਬੋਲੀ' ਬੰਦਿਆ ,ਓ ਬੰਦਿਆ ਤੂੰ ਰੱਬ ਦੇ ਚਪੇੜਾਂ ਕਿਉਂ ਮਾਰੀਆਂ -ਫਿਰ ਬੋਲੇ ਸੋ ਨਿਹਾਲ । ਇਸ ਤਰਾਂ ਲਗਾਤਾਰ ਜੈਕਾਰੇ ਗੂੰਜਦੇ ਰਹੇ। ਸ਼ਾਇਰ ਵੀ ਬਾਈ ਵੀਂ ਸਦੀ ਸਨ , ਉਹ ਵੀ ਸਰੋਤਿਆਂ ਦੇ ਨਾਲ ਹੀ ਕਹਿ ਉਠਦੇ ' ਸੱਸਰੀ ਅਕਾਲ। 'ਜਿਹੜੇ ਸ਼ਾਇਰ ਮੁਸ਼ਾਇਰੇ ਦੇ ਭੁਲੇਖੇ 'ਚ ਇਥੇ ਬੁਲਾਏ ਹੋਏ ਗਏ ਸਨ ਉਹ ਸ਼ਰਮਸ਼ਾਰ ਜਿਹੇ ਹੋ ਕੇ ਵਾਪਸ ਹੀ ਮੁੜ ਆਏ । ਵਾਹ ਜੀ ਉਚਾ ਦਰ ਬਾਬੇ ਨਾਨਕ ਦਾ। ਇਥੇ ਤਾਂ ਦਾਦ ਵੀ ਵਿਚਾਰੀ ਫਰਿਆਦ ਕਰਦੀ ਹੋਵੇਗੀ ਕਿ ਮੈਂ ਕਿਥੇ ਆਕੇ ਫਸ ਗਈ।
ਪਹਿਲੀ ਵਾਰ ਮਹਿਸੂਸ ਹੋਇਆ ਕਿ ਲੋਕ ਕਵੀ ਦਰਬਾਰ ,ਨਾਟਕ , ਡਰਾਮੇ ਆਦਿ ਦਾ ਨਾਂ ਵਰਤ ਕੇ ਵਪਾਰ ਵੀ ਕਰਦੇ ਹਨ। ਯੂਨੀਵਰਸਿਟੀਆਂ ਦੇ ਡਾਕਟਰ ਵੀ ਨਿਜੀ ਫਾਇਦੇ ਲਈ ਮਖੌਟੇ ਪਾ ਕੇ ਛਲੇਡੇ ਬਣ ਜਾਂਦੇ ਹਨ। ਆਮ ਲੋਕ ( ਅਵਾਮ ) ਤਾਂ ਵਰਤਣ ਲਈ ਹੀ ਹੁੰਦੇ ਹਨ ਭਾਵੇਂ ਉਹਨਾਂ ਨੂੰ ਕੋÂਂੀ ਸਿਆਸੀ ਨੇਤਾ ਵਰਤ ਲਵੇ ਜਾਂ ਧਾਰਮਿਕ ,ਸਮਾਜਿਕ ਜਥੇਬੰਦੀ ਜਾਂ ਸੰਪਾਦਕੀ ਅਮਲਾ। ਪੁਰਾਣੇ ਵੇਲੇ'ਚ ਮੁਸ਼ਾਇਰੇ ਦਾ ਰੰਗ ਹੀ ਹੋਰ ਹੁੰਦਾ ਸੀ ਜਦ ਜਸਵੰਤ ਸਿੰਘ ਬੰਤਾ ਕਹਿੰਦਾ' ਇਕਨਾ ਨੇ ਐਨੀ ਪੀਤੀ ਕਿ ਖਾਣਾ ਨਾ ਖਾ ਸਕੇ , ਇਕ ਬਦਨਸੀਬ ਨਾ ਖਾਣ ਦੀ ਸੌਂਹ ਖਾਕੇ ਸੌਂ ਗਏ। ਤਾਂ ਸਰੋਤੇ ਦਾਦ ਕਹਿਣ ਸਮੇਂ ਧੁਰ ਅੰਦਰ ਤਕ ਝੰਝੋੜੇ ਜਾਂਦੇ ਸਨ। ਬਕੌਲ ਸ਼ਾਇਰ ' ਅਬ ਨਾ ਵੋਹ ਸ਼ਰਾਬੇਂ ,ਔਰ ਨਾ ਵੋਹ ਸ਼ਰਾਬੀ ਹੈਂ ਲੋਗ ਖੂਨ ਪੀਤੇ ਹੈਂ ਅਬ ਸ਼ਰਾਬ ਖਾਨੇ ਮੇਂ।
No comments:
Post a Comment