Monday, June 11, 2012

ਦਾਦ ਦੀ ਫਰਿਆਦ-ਅਮਰਜੀਤ ਢਿੱਲੋਂ

ਦਾਦ ਦੀ ਫਰਿਆਦ-ਅਮਰਜੀਤ ਢਿੱਲੋਂ ਜਦੋਂ ਮੁਸ਼ਾਇਰੇ ( ਜਿੰਨ•ਾਂ ਨੂੰ ਅੱਜ ਕੱਲ• ਕਵੀ ਦਰਬਾਰ ਕਿਹਾ ਜਾਂਦਾ ਹੈ) ਹੁੰਦੇ ਹਨ ਤਾਂ ਸ਼ਾਇਰ ਇਸ ਢੰਗ ਨਾਲ ਸ਼ੇਅਰ ਕਹਿੰਦੇ ( ਅਰਜ ਕਰਦੇ) ਹਨ ਕਿ ਉਹਨਾਂ ਨੂੰ ਸਰੋਤਿਆਂ ਵਲੋਂ ਵੱਧ ਤੋਂ ਵੱਧ ਦਾਦ ਮਿਲੇ । ਕਈ ਵਾਰ ਸ਼ਾਇਰ ਤੋਂ ਖਹਿੜਾ ਛੁਡਾਉਣ ਲਈ ਸਰੋਤਿਆਂ ਨੂੰ ਮਜ਼ਬੂਰੀ ਵੱਸ ਹੀ ਵਾਹ ਵਾਹ ਕਰਨੀ ਪੈਂਦੀ ਹੈ। ਜਦ ਸ਼ਾਇਰ ਉਸੇ ਸ਼ੇਅਰ ਨੂੰ ਫਿਰ ਦੁਹਰਾਉਂਦਾ ਹੈ ਤਾਂ ਸਰੋਤੇ ਦਾਦ ਦੇਣ 'ਤੇ ਪਛਤਾਉਂਦੇ ਵੀ ਹਨ। ਸਾਡੇ- ਇਲਾਕੇ ਦਾ ਇਕ ਸ਼ਾਇਰ ਤਾਂ ਸ਼ੇਅਰ ਕਹਿ ਕੇ ਖ਼ੁਦ ਹੀ ਦਾਦ ਵੀ ਦੇ ਦਿੰਦਾ ਹੈ। ਉਹ ਵਾਰ ਪ੍ਰਧਾਨਗੀ ਮੰਡਲ ਵਲ ਮੁੜ ਮੁੜ ਕੇ ਦੇਖ ਕੇ ਸ਼ੁਕਰੀਆ ਜਨਾਬ ਕਹਿੰਦਾ ਹੈ। ਗ਼ਜ਼ਲ ਪੇਸ਼ ਕਰਨ ਤੋਂ ਪਹਿਲਾਂ ਕਹਿੰਦਾ ਹੈ ਮੈਂ ਆਪਣੀ ਮਕਬੂਲ ਗ਼ਜ਼ਲ ਕਹਿਣ ਤੋਂ ਪਹਿਲਾਂ ਕੁਝ ਸ਼ੇਅਰ ਪੇਸ਼ ਏ ਖ਼ਿਦਮਤ ਕਰ ਰਿਹਾ ਹਾਂ,ਪੈਟਾਂ ਮਹਿੰਗੀਆਂ ਵਿਕੀਆਂ ਕਮੀਜਾਂ ਸਸਤੀਆਂ ਵਿਕੀਆਂ,ਬੜੇ ਗਸ਼ਤੇ ਵਿਕੇ ਇਥੇ ਬਹੁਤ ਹੀ ਗਸ਼ਤੀਆਂ ਵਿਕੀਆਂ । ' ਫਿਰ ਉਹ ਆਪ ਹੀ ਵਾਹ ਵਾਹ ਕਹਿਕੇ ਕਹਿੰਦਾ ਹੈ ਸ਼ੁਕਰੀਆ ਜੀ , ਨਾਲ ਸਟੇਜ ਵਲ ਸਲਾਮ ਵੀ ਕਰ ਦਿੰਦਾ ਹੈ। Êਪੰਜਾਬੀ ਦੇ ਉਸਤਾਦ ਸ਼ਾਇਰ ਜਨਾਬ ਦੀਪਕ ਜੈਤੋਈ ਇਕ ਵਾਰ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਇਕ ਮੁਸ਼ਾਇਰੇ ਸਮੇਂ ਗ਼ਜ਼ਲ ਪੜ• ਰਹੇ ਸਨ ਕਿ ਇਕ ਨਹਿੰਗ ਸਿੰਘ ਨੇ ਆਕੇ ਜੈਕਾਰਾ ਛੱਡ ਦਿਤਾ ' ਬੋਲੇ ਸੋ ਨਿਹਾਲ ਅ ਅ ਅਅ। ਦੀਪਕ ਸਾਹਿਬ ਕਹਿੰਦੇ ਨਹਿੰਗ ਸਿੰਘ ਜੀ ਤੁਸੀਂ ਮੇਰੇ ਸ਼ੇਅਰ ਦਾ ਕਤਲ ਕਰ ਦਿਤਾ। ਪਰ ਹੁਣ ਮੈਂ ਅਪ੍ਰੈਲ ਦੇ ਮਹੀਨੇ ਇਕ ਅਦਾਰੇ ਵਲੋਂ ਹਰਿਆਣੇ ਦੀ ਹੱਦ ਨਾਲ ਲੱਗਦੇ ਇਕ ਇਲਾਕੇ ਵਿਚ ਕਵੀ ਦਰਬਾਰ ਸੁਣਿਆਂ ਤਾਂ ਹੈਰਾਨ ਰਹਿ ਗਿਆ । ਜੇ ਕਿਤੇ ਉਥੇ ਦੀਪਕ ਸਾਹਿਬ ਹੁੰਦੇ ਤਾਂ ਪ੍ਰਬੰਦਕਾਂ ਨੂੰ ਜਰੂਰ ਬੁਰਾ ਭਲਾ ਕਹਿੰਦੇ । ਸਾਰੇ ਕਵੀ ਯੂਨੀਵਰਸਿਟੀਆਂ ਦੇ ਡਾਕਟਰ ਸਨ। ਇਕ ਪ੍ਰਿੰਸੀਪਲ ਜੀ ਫਰਮਾ ਰਹੇ ਸਨ ਕਿ ਜਦੋਂ ਬਾਬੇ ਨਾਨਕ ਨੇ ਪਹਾੜੀ ਨੂੰ ਪੰਜਾ ਲਾਇਆ ਤਾਂ ਪਹਾੜੀ ਇੰਜ ਬੋਲੀ---ਪਿਛੇ ਖੜੇ ਇਕ ਸੰਪਾਦਕ ਜੀ ਨੇ ਜੈਕਾਰਾ ਛੱਡ ਦਿਤਾ ' ਬੋਲੇ ਸੋ ---। ਫਿਰ ਇਕ ਹੋਰ ਡਾ : ਬੀਬੀ ਨੇ ਕਵਿਤਾ ਬੋਲੀ' ਬੰਦਿਆ ,ਓ ਬੰਦਿਆ ਤੂੰ ਰੱਬ ਦੇ ਚਪੇੜਾਂ ਕਿਉਂ ਮਾਰੀਆਂ -ਫਿਰ ਬੋਲੇ ਸੋ ਨਿਹਾਲ । ਇਸ ਤਰਾਂ ਲਗਾਤਾਰ ਜੈਕਾਰੇ ਗੂੰਜਦੇ ਰਹੇ। ਸ਼ਾਇਰ ਵੀ ਬਾਈ ਵੀਂ ਸਦੀ ਸਨ , ਉਹ ਵੀ ਸਰੋਤਿਆਂ ਦੇ ਨਾਲ ਹੀ ਕਹਿ ਉਠਦੇ ' ਸੱਸਰੀ ਅਕਾਲ। 'ਜਿਹੜੇ ਸ਼ਾਇਰ ਮੁਸ਼ਾਇਰੇ ਦੇ ਭੁਲੇਖੇ 'ਚ ਇਥੇ ਬੁਲਾਏ ਹੋਏ ਗਏ ਸਨ ਉਹ ਸ਼ਰਮਸ਼ਾਰ ਜਿਹੇ ਹੋ ਕੇ ਵਾਪਸ ਹੀ ਮੁੜ ਆਏ । ਵਾਹ ਜੀ ਉਚਾ ਦਰ ਬਾਬੇ ਨਾਨਕ ਦਾ। ਇਥੇ ਤਾਂ ਦਾਦ ਵੀ ਵਿਚਾਰੀ ਫਰਿਆਦ ਕਰਦੀ ਹੋਵੇਗੀ ਕਿ ਮੈਂ ਕਿਥੇ ਆਕੇ ਫਸ ਗਈ। ਪਹਿਲੀ ਵਾਰ ਮਹਿਸੂਸ ਹੋਇਆ ਕਿ ਲੋਕ ਕਵੀ ਦਰਬਾਰ ,ਨਾਟਕ , ਡਰਾਮੇ ਆਦਿ ਦਾ ਨਾਂ ਵਰਤ ਕੇ ਵਪਾਰ ਵੀ ਕਰਦੇ ਹਨ। ਯੂਨੀਵਰਸਿਟੀਆਂ ਦੇ ਡਾਕਟਰ ਵੀ ਨਿਜੀ ਫਾਇਦੇ ਲਈ ਮਖੌਟੇ ਪਾ ਕੇ ਛਲੇਡੇ ਬਣ ਜਾਂਦੇ ਹਨ। ਆਮ ਲੋਕ ( ਅਵਾਮ ) ਤਾਂ ਵਰਤਣ ਲਈ ਹੀ ਹੁੰਦੇ ਹਨ ਭਾਵੇਂ ਉਹਨਾਂ ਨੂੰ ਕੋÂਂੀ ਸਿਆਸੀ ਨੇਤਾ ਵਰਤ ਲਵੇ ਜਾਂ ਧਾਰਮਿਕ ,ਸਮਾਜਿਕ ਜਥੇਬੰਦੀ ਜਾਂ ਸੰਪਾਦਕੀ ਅਮਲਾ। ਪੁਰਾਣੇ ਵੇਲੇ'ਚ ਮੁਸ਼ਾਇਰੇ ਦਾ ਰੰਗ ਹੀ ਹੋਰ ਹੁੰਦਾ ਸੀ ਜਦ ਜਸਵੰਤ ਸਿੰਘ ਬੰਤਾ ਕਹਿੰਦਾ' ਇਕਨਾ ਨੇ ਐਨੀ ਪੀਤੀ ਕਿ ਖਾਣਾ ਨਾ ਖਾ ਸਕੇ , ਇਕ ਬਦਨਸੀਬ ਨਾ ਖਾਣ ਦੀ ਸੌਂਹ ਖਾਕੇ ਸੌਂ ਗਏ। ਤਾਂ ਸਰੋਤੇ ਦਾਦ ਕਹਿਣ ਸਮੇਂ ਧੁਰ ਅੰਦਰ ਤਕ ਝੰਝੋੜੇ ਜਾਂਦੇ ਸਨ। ਬਕੌਲ ਸ਼ਾਇਰ ' ਅਬ ਨਾ ਵੋਹ ਸ਼ਰਾਬੇਂ ,ਔਰ ਨਾ ਵੋਹ ਸ਼ਰਾਬੀ ਹੈਂ ਲੋਗ ਖੂਨ ਪੀਤੇ ਹੈਂ ਅਬ ਸ਼ਰਾਬ ਖਾਨੇ ਮੇਂ।

Tuesday, May 15, 2012

ਅੰਨ•ੀ ਲੁੱਟ ਨਾਲੋਂ ਕਾਣੀ

ਅਜੇ ਤਕ ਵੀ ਸਾਨੂੰ ਨਾ ਪਤਾ ਲੱਗਾ ਔਲੇ ਖਾਧੇ ਤੇ ਸਿਆਣੇ ਦੇ ਆਖਿਆਂ ਦਾ । Ñਲੰਘ ਜਾਂਦੇ ਦੁਸਹਿਰੇ ਦੀਵਾਲਿਆਂ ਤਾਂ ਪਰ ਸ਼ੋਰ ਬੰਦ ਨਾ ਹੁੰਦਾ ਪਟਾਖਿਆਂ ਦਾ। ਸਾਡੇ ਮਨ ਦੀ ਅਜੇ ਤਕ ਨਾ ਅੱਖ ਖੁੱਲ•ੀ ਦਸੋ ਬਣੂੰ ਕੀ ਸਾਡਾ ਮਨਾਖਿਆਂ ਦਾ। ਭਾਸ਼ਣ ਕਰਨ ਲਈ ਬੁਲੇਟ ਪਰੂਫ ਕੈਬਿਨ ਇਹ ਹਾਲ ਹੈ ਮੁਲਕ ਦੇ ਰਾਖਿਆਂ ਦਾ। ਅੱਖਾਂ ਮੀਚ ਕੇ ਪਾ ਦਿਆ ਕਰੋ ਵੋਟਾਂ ਹੁਣ ਕੀ ਦੇਖਣਾਂ ਦੇਖਿਆਂ ਚਾਖਿਆਂ ਦਾ । ਮੂੰਹ ਮੱਥਾ ਸੰਵਾਰਦੇ ਸਾਡੀ ਉਮਰ ਗੁਜ਼ਰੀ ਉਹੀ ਹਾਲ ਹੈ ਘਰ ਧੁਆਂਖਿਆਂ ਦਾ। ਅੰਨ•ੀ ਲੁੱਟ ਨਾਲੋਂ ਕਾਣੀ ਵੰਡ ਚੰਗੀ ਹੈ ਇਹ ਹੈ ਫੈਸਲਾ ਅੰਤ ਸੁਜਾਖਿਆਂ ਦਾ

Tuesday, March 27, 2012

ਕਾਵਿ- ਵਿਅੰਗ 28-3 –12

ਕਾਵਿ- ਵਿਅੰਗ 28-3 –12
ਮਹਿੰਗਾਈ ਹੈ ਸ਼ਾਮ ਨੂੰ ਨਾ ਜਾਈਏ ਹੁਣ ਬਣ ਕੇ ਕਿਸੇ ਦੇ ਐਵੇਂ ਵਟਾਊ ਮੀਆਂ।
ਅੱਖਰ ਲਈ ਫਿਰਦੇ ਬਸਤੀ ਮੂਰਿਆਂ ਦੀ ਦਾਨਿਸ਼ਵਰਾਂ ਨੂੰ ਇਥੇ ਕੀ ਥਿਆਊ ਮੀਆਂ।
ਦਿਨਕਟੀਆਂ ਨੇਤਾ ਜੀ ਕਰਨ ਲੁਕ ਕੇ ਭਾਸ਼ਣ ਦੇਂਵਦੇ ਨੇ ਬੜੇ ਭੜਕਾਊ ਮੀਆਂ।
ਹੇਰਾਫੇਰੀਆਂ ਲੱਖ ਕਰੋੜ ਕਰਲੈ ਇਕ ਦਿਨ ਤੈਨੂੰ ਇਹ ਤੇਰਾ ਹੀ ਭੂਤ ਡਰਾਊ ਮੀਆ।

---
੍ਰਬੰਦੇ ਤਾਈਂ ਬੇਮੌਤ ਨੇ ਮਾਰ ਦਿੰਦੇ ਇਹ ਦੁਨੀਆਂ ਵਾਲੇ ਨੇ ਬੜੇ ਕਠੋਰ ਪਿਆਰੇ।
ਅਸੀਂ ਜਿਉਂਦੇ ਹਾਂ ਜਿਉਣ ਦਾ ਹੁਨਰ ਕਰਕੇ ਸਾਡੇ ਹੱਥ ਹੈ ਆਪਣੀ ਡੋਰ ਪਿਆਰੇ।
ਅੱਖਾਂ ਖੋਹਲ ਕੇ ਦੇਖ ਫਿਰ ਪਤਾ ਲਗੂ ਕਿ ਕਿੰਨੇ ਆਦਮੀ ਨੇ ਆਦਮ ਖੋਰ ਪਿਆਰੇ।
ਭੇਤ ਪਾ ਲਿਆ ਅਸੀਂ ਇਸ ਸਲਤਨਤ ਦਾ ਗੁੰਡੇ ਸਾਧ ਤੇ ਨੇਤਾ ਨੇ ਚੋਰ ਪਿਆਰੇ।
---
ਹੀਰ ਆਖਦੀ ਜੋਗੀਆ ਝੂਠ ਬੋਲੇਂ ਮਿਲਦਾ ਲੋਕਾਂ ਨੂੰ ਨਹੀਂ ਨਿਆਂ ਅੱਜ ਕੱਲ•।
ਜਿਸ ਤਰਫ ਵੀ ਦੇਖੋ ਚਮਚੇ ਲੀਡਰਾਂ ਦੇ ਬਣੇ ਫਿਰਦੇ ਨੇ ਨਾਢੂ ਖਾਂ ਅੱਜ ਕੱਲ•।
ਕਾਲਾ ਧਨ ਬਣਾਉਂਦਾ ਹੈ ਗੌਰਮਿੰਟਾਂ ਚੋਰਬਜ਼ਾਰੀ ਦੀ ਅਹਿਮ ਹੈ ਥਾਂ ਅੱਜ ਕੱਲ•।
ਮਿਹਨਤਕਸ਼ ਦੇ ਹਿਸੇ ਬਸ ਆਉਣ ਫਾਕੇ ਰੋਟੀ ਡੰਗ ਦੀ ਜੁੜੇ ਮਸਾਂ ਅੱਜ ਕੱਲ•।
ਭਾਰਤ ਕਦੇ ਸੀ ਸੋਨੇ ਦੀ ਚਿੜੀ ਪਰ ਇਹ ਰਹਿ ਗਿਆ ਲੋਹੇ ਦਾ ਕਾਂ ਅੱਜਕੱਲ•।
-----
ਜਿਸਨੂੰ ਤੂੰ ਜਮਹੂਰੀਅਤ ਆਖਦਾ ਹੈਂ ਇਹ ਹੈ ਗੁੰਡਿਆਂ ਦੀ ਸਲਤਨਤ ਪਿਆਰੇ।
ਚਾਰੇ ਪਾਸੇ ਹੀ ਪੁਲਿਸ ਦਾ ਪਹਿਰਾ ਹੈ ਇਥੇ ਚੁਕੀ ਬਾਬੂਆਂ ਡਾਢੀ ਅੱਤ ਪਿਆਰੇ।
ਡਾਕੇ ਕਤਲ ਇਥੇ ਦਿਨ ਦੀਵੀਂ ਅਤੇ ਲੁੱਟੀ ਕੰਜਕਾਂ ਦੀ ਜਾਂਦੀ ਹੈ ਪੱਤ ਪਿਆਰੇ।
ਲਹੂ ਕਿਰਤੀਆਂ ਦਾ ਵਿਹਲੜ ਪੀ ਜਾਂਦੇ ਅੰਨ ਦਾਤੇ ਵਿਚ ਸਾਹ ਨਾ ਸੱਤ ਪਿਆਰੇ।
----
ਖੜ•ੀ ਹਰੀ ਕਚਾਰ ਸੀ ਨਿੰਮ ਵਿਹੜੇ ਤੇ ਅਸੀਂ ਛਾਂਗ ਕੇ ਦਿਤਾ ਬਿਠਾ ਘੋਗੜ।
ਬਾਗਾਂ ਵਾਲੇ ਉਡੀਕਦੇ ਰਹੇ ਬੁਲਬੁਲ ਵਿਚ ਚਮਨ ਦੇ ਗਿਆ ਪਰ ਆ ਘੋਗੜ।
ਲੋਕ ਰਾਜ ਦੇ ਵਿਚ ਇਨਸਾਫ ਲੱਭਦੈਂ? ਬਸ ਸਰ ਗਿਆ ਤੇਰਾ ਵੀ ਜਾਹ ਘੋਗੜ।
ਹੋਕਾ ਤਾਂ ਰਾਜੇ ਰਣਜੀਤ ਦੇ ਰਾਜ ਦਾ ਸੀ ਖੇਡੇ ਵਾਲਾ ਪਰ ਗਿਆ ਦਿਖਾ ਘੋਗੜ।
---
ਸੀਨਾ ਤਪਦਾ ਜੇਠ ਦੀ ਧੁੱਪ ਵਾਂਗੂ ਉਤੋਂ ਆ ਗਿਆ ਸਾਉਣ ਪਰਦੇਸੀਆ ਵੇ।
ਬੂਰ ਪੈ ਗਿਆ ਤੇਰੀਆਂ ਅੰਬੀਆਂ ਨੂੰ ਕੋਇਲ ਲੱਗ ਪਈ ਗਾਉਣ ਪਰਦੇਸੀਆ ਵੇ।
ਸਾਡੇ ਘੱਗਰੇ ਹੀ ਹੋ ਗਏ ਨੇ ਬੋਦੇ ਟੁੱਟੀ ਹੋਈ ਮੰਜੀ ਤੇ ਦੌਣ ਪਰਦੇਸੀਆ ਵੇ।
ਸਾਨੂੰ ਦੇਖ ਰੋਵੇ ਸਾਡੀ ਤੰਗੀ ਤੇ ਮੰਦਹਾਲੀ ਸੁਣੇ ਦੁੱਖੜੇ ਕੌਣ ਪਰਦੇਸੀਆ ਵੇ।






Converted from Satluj

Monday, March 26, 2012

27-3-12 ਲਫਜਾਂ ਦੇ ਤੀਰ—

27-3-12 ਲਫਜਾਂ ਦੇ ਤੀਰ—
Îਮੰਡੀ ਵਿਚ ਹੁਣ ਕੋਈ ਖਰੀਦਦਾ ਨਾ ਫਸਲ ਸਾਡੀ ਦਾ ਵੀ ਘੁੱਗੂ ਵੱਜ ਗਿਆ ਹੈ।
ਅੰਨਦਾਤਾ ਪਿਆ ਭੁੱਖਾ ਤੜਪਦਾ ਹੈ ਜਦੋਂ ਦੇਸ਼ ਨਾਲ ਅਨਾਜ ਦੇ ਰੱਜ ਗਿਆ ਹੈ।
ਅੜਿਕੇ ਚੜ•ੀ ਦਲਾਲਾਂ ਦੇ ਜਿਣਸ ਸਾਡੀ ਬੁਰਾ ਹਾਲ ਹੋ ਕਿਰਤ ਦਾ ਅੱਜ ਗਿਆ ਹੈ।
Ñਲੱਗੀ ਖੇਤ ਨੂੰ ਔੜ ਪਰ ਬਰਸਿਆ ਨਾ ਬੱਦਲ ਲਿਸ਼ਕਿਆ ਬੜਾ ਹੀ ਗੱਜ ਗਿਆ ਹੈ।
----
ਚਿੰਤਾ ਚੀਰ ਕੇ ਹੈ ਕਰ ਦੁਫਾੜ ਛੱਡਿਆ ਅਸੀਂ ਜ਼ਿੰਦਗੀ ਕੋਲੋਂ ਹਾਂ ਹਾਰ ਚਲੇ।
ਜਿਹੜੇ ਕਹਿੰਦੇ ਸੀ ਗਰੀਬੀ ਹੈ ਮਾਰ ਦੇਣੀ ਦੇਖੋ ਕਿਵੇਂ ਗਰੀਬਾਂ ਨੂੰ ਮਾਰ ਚਲੇ।
ਬੜਾ ਸਮਾਂ ਘਸਮੈਲਾ ਜਿਹਾ ਆ ਗਿਆ ਹੈ ਸਾਥੋਂ ਸਾਡਾ ਹੀ ਨਾ ਪਰਿਵਾਰ ਚਲੇ।
ਅੜਿਕੇ ਚੜ• ਗਿਆ ਹੈ ਮਲਿਕ ਭਾਗੋਆਂ ਦੇ ਗੁਰੂ ਜਿਹੜਾ ਸੀ ਪੰਥ ਉਸਾਰ ਚਲੇ।
---
ਬੰਜਰ ਦੇਖ ਕੇ ਧਰਤ ਉਦਾਸ ਨਾ ਹੋ ਤੂੰ ਮਿੱਟੀ ਹੈ ਇਹ ਬੜੀ ਉਪਜਾਊ ਪਿਆਰੇ।
ਉਸ ਪਿੰਡ ਵਿਚ ਰਹਿਣ ਦਾ ਹੱਜ ਕੀ ਏ ਜਿਥੇ ਹੋਵੇ ਪੰਚਾਇਤ ਨਾ ਸਾਊ ਪਿਆਰੇ।
ਹੋੜ• ਲਗੀ ਹੈ ਮੌਕਾ ਪ੍ਰਸਤੀਆਂ ਇਥੇ ਹੋਵੇ ਕਿਵੇਂ ਕੋਈ ਸਰਕਾਰ ਟਿਕਾਊ ਪਿਆਰੇ ।
ਜਿਸਨੇ ਸਿਖਿਆ ਨੀ ਕੁਝ ਵੀ ਜ਼ਿੰਦਗੀ ਤੋਂ ਉਸਨੂੰ ਹੋਰ ਕੋਈ ਕੀ ਸਮਝਾਊ ਪਿਆਰੇ।
---

ਭਾਣਾ ਮੰਨਣ ਦੀਆਂ ਹੀ ਨਸੀਹਤਾਂ ਨੇ ਰੱਖਿਆ ਸਦੀਆਂ ਤਾਈਂ ਗੁਲਾਮ ਸਾਨੂੰ।
ਸਾਡੇ ਧਰਮ ਗ੍ਰੰਥ ਹੀ ਦਸਦੇ ਰਹੇ ਮੋਹ ਮਾਇਆ ਨਾਗਣੀ ਅਤੇ ਹਰਾਮ ਸਾਨੂੰ।
ਕਿਸਮਤ ਆਸਰੇ ਬੰਦ ਕਰਵਾ ਅੱਖਾਂ ਬਾਬੇ ਰਹੇ ਸਦਾ ਜਪਾਉਂਦੇ ਨੇ ਨਾਮ ਸਾਨੂੰ।
ਆਪ ਰਹੇ ਮਾਣਦੇ ਨੇ ਸੇਜ ਜ਼ਿੰਦਗੀ ਦੀ ਕਹਿਕੇ ਬੁਰਾ ਹੈ ਲੋਭ ਤੇ ਕਾਮ ਸਾਨੂੰ।
---
ਕੋਰਾ ਕੋਰਾ ਕੁੱਜਾ ਠੰਡਾ ਠਾਰ ਪਾਣੀ ਹੈ ਸਾਡੇ ਗਲੇ 'ਚ ਅਟਕਦਾ ਜਾਂਵਦਾ ਈ।
ਵਰਜੋ ਵਰਜੋ ਵੇ ਲੋਕੋ ਹਾਕਮ ਆਪਣੇ ਨੂੰ ਇਹ ਹੈ ਕੀਮਤਾਂ ਰੋਜ ਵਧਾਂਵਦਾ ਈ।
ਸਾਡੇ ਲਹੂ 'ਚੋਂ ਨਿੱਤ ਕਰ ਕਸ਼ੀਦ ਖੁਸ਼ੀਆਂ ਇਹ ਆਪਣੇ ਮਹਿਲ ਸਜਾਂਵਦਾ ਈ।
ਭ੍ਰਿਸ਼ਟਾਚਾਰ ਦਾ ਬੜਾ ਬੇਦਰਦ ਸ਼ਿਕਰਾ ਮਾਸ ਅਸਾਂ ਦੇ ਜਿਗਰ ਦਾ ਖਾਂਵਦਾ ਈ।
---
Converted from Satluj to Unicode

Sunday, March 25, 2012

ਕਾਵਿ ਬੰਧ –25-3-12

ਕਾਵਿ ਬੰਧ –25-3-12

ਮਾਇਆ ਮੰਤਰਾਂ ਨਾਲ ਜੇ ਹੁੰਦੀ ਇਕੱਠੀ ਮਹਿਲ ਹੋਂਵਦੇ ਪਾਏ ਮਦਾਰੀਆਂ ਦੇ।
ਮਿਹਨਤ ਬਿਨਾ ਨਾ ਸੌਰਦਾ ਕੰਮ ਕੋਈ ਕਿਸਮਤ ਸ਼ਬਦ ਹੁੰਦੇ ਕੌਮਾਂ ਹਾਰੀਆਂ ਦੇ।
ਯਾਦਗਾਰ ਨਾ ਬਣੇ ਸ਼ਰਾਬੀਆਂ ਦੀ ਕਦੇ ਵੀ ਲੱਗਣ ਨਾ ਬੁੱਤ ਜੁਆਰੀਆਂ ਦੇ।
ਭਗਵਾਂ ਪਾ ਕੇ ਮੁਖੌਟਾ ਨੇ ਜਿਬ•ਾ ਕਰਦੇ ਕਾਰੇ ਦੇਖ ਲਓ ਇਥੇ ਪੁਜਾਰੀਆਂ ਦੇ।

---
ਇਸ ਭਾਅ ਨਾ ਇਹਨੂੰ ਤੂੰ ਰੋਲ ਇਥੇ ਮਹਿੰਗੇ ਜ਼ਿੰਦਗੀ ਦੇ ਬੜੇ ਰੇਟ ਪਿਆਰੇ।
ਕੁਝ ਪਲਾਂ ਤੋ ਹੀ ਖੁੰਝ ਕੇ ਹੋ ਜਾਂਦੇ ਵਰਿ•ਆਂ ਬੱਧੀ ਅਸੀਂ ਇਥੇ ਲੇਟ ਪਿਆਰੇ।
ਕਰ ਅੱਜ ਦਾ ਸਦਉਪਜੋਗ ਚੰਨਾ ਮੁੜਕੇ ਆਉਣੀ ਨਹੀਂ ਇਹ ਡੇਟ ਪਿਆਰੇ।
ਰੌਲਾ ਭੀੜ ਦਾ ਛੱਡ , ਕਰ ਆਪਣੀ ਮਹਿਫ਼ਲ ਤਨਹਾ ਇਕ ਕਰੀਏਟ ਪਿਆਰੇ।
--------
ਚੁਸਤੀ ਉਥੇ ਗਵਾਹ ਦੀ ਕਰੂਗੀ ਕੀ ਜਿਥੇ ਪਹਿਲਾਂ ਹੀ ਸੁਸਤ ਮੁਦਈ ਹੋਵੇ।
ਮੁੰਡੇ ਪਿੰੰਡਾ ਦੇ ਸੁਪਨੇ ਸਿਰਜਦੇ ਨੇ ਇਉਂ ਸਾਡੇ ਪੈਰਾਂ ਦੇ ਹੇਠ ਮੁੰਬਈ ਹੋਵੇ।
ਖਾਹਿਸ਼ਾਂ ਉਪਰ ਨਹੀਂ ਕਾਬੂ ਕਿਸੇ ਦਾ ਵੀ ਦਲੀਏ ਵਾਲਾ ਕਹੇ ਤਸ਼ਮਈ ਹੋਵੇ।
ਲਗਦਾ ਸੰਵਰਦਾ ਦੇਸ਼ ਦਾ ਕੁਝ ਹੈ ਨਹੀਂ ਮਨਮੋਹਨ ਭਾਵੇਂ ਵਾਜਪਈ ਹੋਵੇ।
--------
ਕਿੰਨਾ ਜਿਆਦਾ ਵਧਿਆ ਪਾਖੰਡਵਾਦ ਅੱਜਕੱਲ• ਕਰਦੇ ਅਖੰਡਪਾਠ ਖੰਡ ਖੰਡ ਕਰਦੇ।
ਨੇਤਾ ਨਾਹਰਾ ਲਾਉਂਦੇ ਕੌਮੀ ਏਕਤਾ ਦਾ ਹਰਰੋਜ ਉਹਨਾਂ ਦੇ ਬਿਆਨ ਪਰ ਵੰਡ ਵੰਡ ਕਰਦੇ।
ਕਿੰਨਾ ਭੈੜਾ ਇਸ਼ਕੇ ਦਾ ਰੋਗ ਹੈ ਕਿ ਆਸ਼ਕਾਂ ਨੂੰ ਛਾਵੇਂ ਲੱਗੇ ਧੁੱਪ,ਧੁੱਪੇ ਠੰਡ ਠੰਡ ਕਰਦੇ।
ਕਿੰਨੇ ਸਹਿਮੇ ਹੋਏ ਲੋਕ ਦਾਨਾਬਾਦ ਸ਼ਹਿਰ ਦੇ ਨੇ ਸੁਪਨੇ 'ਚ ਅਜੇ ਤਕ ਜੰਡ ਜੰਡ ਕਰਦੇ।
---
ਕਦੇ ਕਦੇ ਲੜਣ ਪੌਪ ਅਤੇ ਨੇਤਾ ਹੁੰਦੀ ਬਾਦਲ ਤੇ ਟੌਹੜੇ ਵਿਚ ਜੰਗ ਬੇਲੀ ।
ਇਕ ਦੂਜੇ ਦੇ ਪੂਰਕ ਨੇ ਧਰਮ , ਕੁਰਸੀ ਸਦਾ ਨਿਭਦਾ ਇਹਨਾਂ ਦਾ ਸੰਗ ਬੇਲੀ।
ਰਾਜਨੇਤਾ ,ਪ੍ਰੋਹਿਤਾਂ ਮੁੱਢ ਤੋਂ ਹੀ ਕੀਤਾ ਹੈ ਅਸਾਂ ਦਾ ਕਾਫੀਆ ਤੰਗ ਬੇਲੀ।
ਸਦਾ ਇਕ ਕੜਾਹ ਦੀ ਬੁਰਕੀ ਹੀ ਇਥੇ ਫਾਹੇ ਅਸਾਂ ਨੂੰ ਦਿੰਦੀ ਹੈ ਟੰਗ ਬੇਲੀ।
---
ਕੁਰਸੀ ਹੈ ਸਿਆਸਤ ਦੀ ਬਹੁਤ ਕੁੱਤੀ ਮਗਰ ਲੀਡਰਾਂ ਦੀ ਇਹਦੇ ਹੇੜ ਪਿਆਰੇ।
Ñਲੁੱਚੇ , ਭੜੂਏ ਅਤੇ ਬੇਈਮਾਨ ਸਾਰੇ ਇਕੱਠੇ ਫਿਰਨ ਹੋਕੇ ਪਾਈ ਮੇੜ• ਪਿਆਰੇ।
ਨੇਤਾ ,ਸਾਧਾਂ ਦਾ ਇਹ ਗਠਜੋੜ ਅਕਸਰ ਸਾਨੂੰ ਪਾਈ ਰੱਖਦਾ ਗਧੀਗੇੜ ਪਿਆਰੇ।
ਲਾਹ ਕੇ ਅਸਾਂ ਦਾ ਕੁਲ ਲਿਬਾਸ ਲੈ ਗਏ ਸਾਡੇ ਮੂਕਾ ਵੀ ਰਿਹਾ ਨਾ ਤੇੜ ਪਿਆਰੇ।
---

Converted from Satluj to Unico

Thursday, March 22, 2012

ਕਵੀ- ਓ – ਵਾਚ 23-3 –12

***ਕਵੀ- ਓ – ਵਾਚ 23-3 –12
ਬਟੂਏ ਤੁਹਾਡੇ ਵਿਚ ਜੇ ਨਾ ਹੋਵੇ ਸੌ ਦਾ ਨੋਟ ਐਂਵੇਂ ਨੋਟ ਹੋਣ ਦਾ ਵੀ ਕਰੀਏ ਬਹਾਨਾ ਨਾ।
ਮੱਲੋ ਮੱਲੀ ਆਪਣੇ ਵਿਚਾਰਾਂ ਤਾਈ ਪੇਸ਼ ਕਰ ਆਪਣੀ ਸ਼ਕਲ ਹੀ ਬਣਾਈਏ ਮੂਰਖਾਨਾ ਨਾ।
ਆਪਣੀ ਸਿਆਣਪ ਦਾ ਕਰਕੇ ਦਿਖਾਵਾ ਬਹੁਤ ਬਣ ਸਕੇ ਮੂਰਖ ਕਦੇ ਵੀ ਕੋਈ ਦਾਨਾ ਨਾ।
ਉਸ ਤਾਈਂ ਦਸੋ ਮਜ਼ਾ ਸ਼ਾਇਰੀ ਦਾ ਆਊ ਕਿਵੇਂ ਜਿਸਦੀ ਤਬੀਅਤ ਹੀ ਹੋਵੇ ਸ਼ਾਇਰਾਨਾ ਨਾ।
**
ਨਕਸ਼ਾਂ ਦੀ ਨਹੀਂ ਇਤਫ਼ਾਕੀਆ ਸੁਡੌਲਤਾ ਇਹ ਹੁਸਨ ਤਾਂ ਸੰਗ੍ਰਿਹ ਹੈ ਆਦਤਾਂ ਪਿਆਰੀਆਂ ਦਾ।
ਗੋਰੇ ਚਿਹਰੇ , ਸੋਹਣੇ ਲੀੜੇ ਪਾਕੇ ਵਰਗਲਾਉਣ ਏਦਾਂ ਹੁੰਦਾ ਹੈ ਹੁਸਨ ਜਿਵੇਂ ਸੌਦਾ ਵਿਉਪਾਰੀਆਂ ਦਾ।
ਸੋਹਣਾ ਬਣ ਦਿਸਣਾ ਤੇ ਰਹਿਣਾ ਸਜ ਫ਼ਬ ਕੇ ਇਹ ਮੁੱਢ ਤੋਂ ਹੀ ਸ਼ੌਕ ਇਥੇ ਸਾਰੇ ਨਰ ਨਾਰੀਆਂ ਦਾ।
ਸੱਚੇ ਸੁੱਚੇ ਇਸ਼ਕਾਂ ਦੇ ਲੰਘ ਗਏ ਨੇ ਦੌਰ ਯਾਰੋ ਮੰਗਦੇ ਨੇ ਮੁੱਲ ਹੁਣ ਦੇ ਰਾਂਝੇ ਮੱਝਾਂ ਚਾਰੀਆਂ ਦਾ ।
**
ਚੁੰਨੀ ਰੇਸ਼ਮੀ 'ਚ ਸੱਤ ਧਾਰੀਆਂ ਸੀ ਹਾਏ ਸਾਨੂੰ ਪਹਿਨਣ ਨਾ ਦਿੰਦੀਆਂ ਕਬੀਲਦਾਰੀਆਂ ਨੀ ਮਾਏ।
ਰਹਿ ਗਈਆਂ ਨੇ ਯਾਦ ਲੂਣ, ਤੇਲ ,ਲੱਕੜੀਆਂ ਹੁਣ ਸਾਡੀਆਂ ਤਾਂ ਇਹੀਓ ਖ਼ੁਦਮੁਖਤਾਰੀਆਂ ਨੀ ਮਾਏ।
ਅਫਸਰਾਂ ,ਪ੍ਰੋਹਿਤਾਂ ਤੇ ਨੇਤਾਵਾਂ ਸਾਨੂੰ ਲੁਟਿਆ ਏ ਰਹਿੰਦਾ ਸਾਡਾ ਖੂਨ ਚੂਸਿਆ ਵਿਉਪਾਰੀਆਂ ਨੀ ਮਾਏ।
ਪਿੰਡਾਂ ਵਿਚ ਭਾਵੇਂ ਸਾਡੇ ਗੱਡੇ , ਭੇਡੇ ਚਲਦੇ ਨੇ ਬੱਸਾਂ ਵਾਲੇ ਸਾਨੂੰ ਆਖਦੇ ਸਵਾਰੀਆਂ ਨੀ ਮਾਏ।
**
ਕੂੜ ਹੈ ਸੁਰਗ ,ਕੂੜ ਅਗਲਾ ਜਨਮ ਰੱਬ ,ਸੱਚ ਹੈ ਸਿਰਫ ਸਾਹਮਣੇ ਜੋ ਦਿਸੇ ਜੱਗ ਪਿਆਰੇ।
ਸੱਚ ਹੈ ਇਹ ਮੋਹ,ਮਾਤਾ ਪਿਤਾ, ਧੀਆਂ ਪੁੱਤ ਸੱਚ, ਸੱਚ ਹੈ ਜੋ ਬਲ ਰਹੀ ਪੇਟ ਵਿਚ ਅੱਗ ਪਿਆਰੇ।
ਵਿਹਲੜ ਨਿਖੱਟੂ ਜੋ ਡਰਾਵਾ ਦਿੰਦੇ ਨਰਕਾਂ ਦਾ ਸਾਡੀ ਉਹ ਕਿਰਤ ਨੇ ਡਰਾ ਕੇ ਰਹੇ ਠੱਗ ਪਿਆਰੇ।
ਰਾਹ 'ਚ ਵਿਕਾਸ ਦੇ ਇਹ ਸਾਰੀਆਂ ਰੁਕਾਵਟਾਂ ਨੇ ਕਹਿੰਦੇ ਨੇ ਜੋ ਦੁਨੀਆਂ ਹੈ ਸਾਬਣ ਦੀ ਝੱਗ ਪਿਆਰੇ।
ਕਰਮ ਕਰੋ ਤੇ ਇੱਛਾ ਫਲ ਦੀ ਨਾ ਕਰੋ ਕਹਿੰਦੇ ਬੱਸ ਬਣੋ ਰਹੋ ਅੰਨ•ੇ ਅਤੇ ਲਾਈਲੱਗ ਪਿਆਰੇ।
ਤੇਰਿਆਂ ਹੱਕਾਂ 'ਤੇ ਡਾਕਾ ਮਾਰੀ ਜਾਂਦੇ ਸਦੀਆਂ ਤੋਂ ਹੋਕੇ ਸੁਚੇਤ ਸਾਂਭ ਆਪਣੀ ਪੱਗ ਪਿਆਰੇ।
***
ਕਾਮ ,ਕਰੋਧ , ਲੋਭ ਸੰਤ ਕਹਿੰਦੇ ਭੈੜਾ ਬਚੋ ਇਹਤੋਂ ਕੋਠੀਆਂ ਦੀ ਸ਼ੁਰੂ ਕਰੀ ਰੱਖਦੇ ਤਿਆਰੀ ਏ।
Ñਲੋਕਾਂ ਤਾਈਂ ਕਹਿੰਦੇ ਮਾਇਆ ਨਾਗਣੀ ਹੈ ਬਚੋ ਇਹਤੋਂ ਆਪ ਪੱਚੀ ਲੱਖ ਵਾਲੀ ਰੱਖਦੇ ਸਵਾਰੀ ਏ।
ਅਸਲ 'ਚ ਸਾਰੇ ਵੋਟ ਬੈਂਕ ਨੇ ਨੇਤਾਵਾਂ ਦੇ ਇਹ ਆਂਵਦੇ ਵਜ਼ੀਰ ਇਹਨਾਂ ਕੋਲ ਵਾਰੋ ਵਾਰੀ ਏ।
ਅੰਧ ਵਿਸ਼ਵਾਸ਼ੀ ਸੀਰੀਅਲ ਨੇ ਦਿਖਾਈ ਜਾਂਦੇ ਕਦੇ ਅਲਫ ਲੈਲਾ ਕਦੇ ਕ੍ਰਿਸ਼ਨ ਮੁਰਾਰੀ Âੈ।
ਕੁਝ ਅਣਪੜ•ਤਾ ਨੇ ਕੀਤਾ ਨੁਕਸਾਨ ਸਾਡਾ ਰਹਿੰਦੀ ਖੂੰਹਦੀ ਮੱਤ ਸਾਡੀ ਹਾਕਮਾਂ ਨੇ ਮਾਰੀ ਏ।
***
ਸੁਰਗਾਂ ਦੇ ਲਾਰੇ ਲਾਕੇ ਸਾਧ ਅਤੇ ਨੇਤਾ ਗਣ ਭੋਲੀ ਭਾਲੀ ਜੰਤਾ ਦਾ ਸ਼ਿਕਾਰ ਕਰੀ ਜਾਂਦੇ ਨੇ।
ਅਗਲੇ ਜਨਮ ਦੇ ਦਿਖਾਕੇ ਇਹ ਸਬਜ਼ਬਾਗ ਸਾਡਾ ਜਨਮ ਹੀ ਖੁਆਰ ਕਰੀ ਜਾਂਦੇ ਨੇ।
ਨੇਤਾ ਨਾਹਰਾ ਲਾਉਂਦੇ ਇਸੇ ਧਰਤੀ 'ਤੇ ਸਵਰਗਾਂ ਦਾ ਵੋਟਾਂ ਲੈਕੇ ਲੋਕਾਂ ਤੋਂ ਬਹਾਰ ਕਰੀ ਜਾਂਦੇ ਨੇ।
ਸਾਧ ਅਤੇ ਨੇਤਾ ਇਕ ਦੂਸਰੇ ਦੇ ਯਾਰ ਪੱਕੇ ਇਕ ਦੂਸਰੇ ਦਾ ਪ੍ਰਚਾਰ ਕਰੀ ਜਾਂਦੇ ਨੇ।
**
ਮੋਤੀ ਮੁੜ•ਕੇ ਦੇ ਮੰਡੀਏਂ ਪਏ ਰੁਲਦੇ ਕੋਈ ਚੁਕੇ ਨਾ ਜਿਣਸਾਂ ਦੇ ਢੇਰ ਮੀਆਂ।
ਪੈਰਾਂ ਹੇਠ ਰੁਲਦੀ ਮਿਹਨਤ ਦੇਖ ਆਪਣੀ ਸਾਡੇ ਸੀਨੇ 'ਚੋਂ ਨਿਕਲਦੀ ਲੇਰ ਮੀਆਂ।
ਮਾਂ ਸਮਝ ਕੇ ਅਸੀਂ ਸਰਕਾਰ ਚੁਣੀਏਂ ਹਰ ਵਾਰ ਹੀ ਬਣੇ ਮਤੇਰ ਮੀਆਂ।
ਟਿਊਬਾਂ ਜਗਦੀਆਂ ਨੇ ਰਾਜਧਾਨੀਆਂ ਵਿਚ ਬੜਾ ਖੇਤਾਂ ਦੇ ਵਿਚ ਹਨੇਰ ਮੀਆਂ।
**
ਜਿੰਨਾ ਚਿਰ ਨਾ ਜਾਬ•ਾਂ ਦਾ ਭੇੜ ਕਰੀਏ ਵਕਤ ਵਿਹਲਿਆਂ ਦਾ ਸਾਡਾ ਲੰਘਦਾ ਨਾ।
ਸੰਸਾਰ ਅੰਨ ਸਮੱਸਿਆ 'ਤੇ ਬਹਿਸ ਕਰੀਏ ਆਟਾ ਘਰੇ ਭਾਵੇਂ ਸਾਡੇ ਡੰਗ ਦਾ ਨਾ ।
ਅਸੀਂ ਲੋਕਾਂ ਨੂੰ ਦਿੰਦੇ ਉਪਦੇਸ਼ ਰਹੀਏ ਕੋਈ ਮੰਗਦਾ ਭਾਵੇਂ ਕੋਈ ਮੰਗਦਾ ਨਾ।
ਸਾਡਾ ਵਿਆਖਿਆ ਕਰੀ ਜਾਣਾ ਪਤਾ ਅਸਾਂ ਨੂੰ ਭਾਵੇਂ ਪਰਸੰਗ ਦਾ ਨਾ।
**
ਕੂੰਜਾਂ ਉੱਡ ਗਈਆਂ ਤੇ ਆ ਗਈ ਕੋਇਲ ਕੁਹੂ ਕੁਹੂ ਦਾ ਰਾਗ ਅਲਾਪਦੀ ਏ।
ਕਣਕਾਂ ਪੱਕੀਆਂ ਬੂਰ ਪਿਆ ਅੰਬੀਆਂ ਨੂੰ ਵਨਸਪਤੀ ਪਈ ਧੂਣੀਆਂ ਧਾਪਦੀ ਏ।
ਬਰਖਾ ਰੁੱਤ ਦਾ ਸ਼ੈਸ਼ਨ ਹੈ ਆਉਣ ਵਾਲਾ ਪੀੜ ਸਾਡੀ ਨਾ ਘਟਦੀ ਜਾਪਦੀ ਏ।
ਬਾਬਰ ਜੁਲਮ ਦਾ ਦਿਲੀਓਂ ਰੋਜ ਚੜਦਾ ਸਾਡੇ ਵਾਸਤੇ ਜੰਝ ਲੈ ਪਾਪ ਦੀ ਏ।

Monday, March 19, 2012

ਲਫ਼ਜਾਂ ਦੇ ਤੀਰ ----20-3 -12

ਲਫ਼ਜਾਂ ਦੇ ਤੀਰ ----20-3 -12
*
ਮੌਕਾ ਪ੍ਰਸਤ ਸਿਆਸਤਾਂ ਦੇ ਸਦਕਾ ਸਾਡੇ ਆਹਲਣੇ ਨੇ ਤੀਲ• ਤੀਲ• ਹੋ ਗਏ।
ਅੰਨ•ਾਂ ਪੈਸਾ ਕਮਾਉਣ ਦੀ ਲਾਲਸਾ ਵਿਚ ਭਲੇ ਆਦਮੀ ਕਿੰਨੇ ਜ਼ਲੀਲ ਹੋ ਗਏ।
ਚਲਦੇ ਫਿਰਦੇ ਨਾਕਿਆਂ ਵਿਚ ਅੱਜ ਕੱਲ• ਪਤਰਕਾਰ ਨੇ ਬਹੁਤ ਤਬਦੀਲ ਹੋ ਗਏ।
ਅਕਲਮੰਦਾਂ ਨੂੰ ਮਿਲੇ ਹੈ ਖੁਸ਼ਕ ਰੋਟੀ ਤੇ ਹਲਵਾ ਖਾਣ ਦੇ ਲਈ ਵਕੀਲ ਹੋ ਗਏ।
‘’’’’’’’’’----
ਸਾਕ ਮਿਲਦਿਆਂ ਦੇ ਭੌਂ ਵਾਹੁੰਦਿਆਂ ਦੀ ਹੁੰਦੀ ਸਿਰਾਂ ਨੂੰ ਸਦਾ ਸਲਾਮ ਬੇਲੀ।
ਹੁੰਦੇ ਮੂੰਹਾਂ ਦੇ ਤਾਈਂ ਮੁਲਾਹਜੜੇ ਨੇ ਚੰਗੇ ਕੰਮਾਂ ਨੂੰ ਮਿਲਣ ਇਨਾਮ ਬੇਲੀ।
ਪਾਠ ਸੁਬਾ• ਦਾ ਅਜੇ ਨਾ ਯਾਦ ਹੋਇਆ ਢਲਦੀ ਆਉਂਦੀ ਸਿਰਾਂ 'ਤੇ ਸ਼ਾਮ ਬੇਲੀ।
ਰਾਖੀ ਕਿਰਤ ਦੀ ਜੇ ਨਾ ਤੂੰ ਕੀਤੀ ਤਾਂ ਇਉਂ ਹੀ ਖਾਣਗੇ ਸਾਧ ਬਦਾਮ ਬੇਲੀ।


ਬੀਬਾ ਤੂੰ ਸ਼ਰਾਬ ਜੇ ਛੱਡ ਦੇਵੇਂ ਤੇਰੇ ਜਿਹਾ ਨਾ ਕੋਈ ਗਰੇਟ ਪਿਆਰੇ।
ਦਾਰੂ ਤੇਰੀ ਹੈ ਸ਼ਬੀ ਵਿਗਾੜ ਦਿੰਦੀ ਲੋਕੀ ਕਰਨ ਲਗਦੇ ਤੈਨੂੰ ਹੇਟ ਪਿਆਰੇ।
ਸੋਫੀ ਛੇਤੀ ਹੀ ਕੰਮ ਨਿਬੇੜ ਲੈਂਦੇ ਮੈਅਕਸ਼ ਹੋ ਜਾਂਵਦੇ ਨੇ ਲੇਟ ਪਿਆਰੇ।
ਅਸਲ ਵਿਚ ਤੂੰ ਖ਼ੁਦ ਖ਼ੁਦਾ ਢਿੱਲੋਂ ਆਪੇ ਲਿਖੀਆਂ ਆਪੇ ਹੀ ਮੇਟ ਪਿਆਰੇ।
--
ਸੂਝਵਾਨ ਬੰਦੇ ਮੂਲ ਭਾਉਂਦੇ ਨਾ ਹਕੂਮਤਾਂ ਨੂੰ ਬਿੱਲੀਆਂ ਨੂੰ ਲਗਦੇ ਸਿਆਣੇ ਚੂਹੇ ਚੰਗੇ ਨਾ।
Ñਲੱਤੋਂ ਆਹਰੀ ਬੰਦੇ ਨੂੰ ਨਾ ਲਗਦੇ ਨਚਾਰ ਚੰਗੇ ਢੀਠ ਬੰਦਾ ਮੰਗਣੋ ਕਦੇ ਵੀ ਮੂਲ ਸੰਗੇ ਨਾ।
ਨੇਤਾ ,ਸਾਧ , ਸੱਚ ਦਾ ਹੈ ਇੱਟ ਕੁੱਤੇ ਵਾਲਾ ਵੈਰ ਨੇਤਾ , ਸਾਧ ਕਾਹਦਾ ਜਿਹੜਾ ਲਵੇਪੁੱਠੇ ਪੰਗੇ ਨਾ।
ਇਕਵਾਰੀ ਬੰਦਾ ਜਿਹੜਾ ਬਣ ਗਿਆ ਚੇਅਰਮੈਨ ਮਾਇਆ ਦੀ ਨਦੀ 'ਚ ਫਿਰ ਕਿਵੇਂ ਹੱਥ ਰੰਗੇ ਨਾ।
--
ਕਿਹੜਾ ਉਹ ਨਜ਼ੂਮੀਆ ਜੋ ਦੱਸ ਦੇਵੇ ਸਾਡੇ ਤਾਈਂ ਕਿਹੋ ਜਿਹੇ ਲਿਖੇ ਸਾਡੇ ਮੱਥੇ ਉਤੇ ਲੇਖ ਨੀ।
ਸਾਨੂੰ ਪਤੈ ਰਾਸ਼ੀ ਸਾਡੀ ਬਿਨਾ ਰਾਸ਼ੀ ਵਾਲਾ ਘਰ ਪੱਤਰੀ 'ਚ ਹੋਵੇ ਭਾਵੇਂ ਮੀਨ ਬ੍ਰਿਖ ਮੇਖ ਨੀ।
ਭੁੱਖ ,ਦੁੱਖ ,ਨੰਗ ,ਰਿਸ਼ਵਤ , ਬੇਈਮਾਨੀ ਵਾਲੇ ਰਾਹੂ ਕੇਤੂ ਰਹੇ ਸਾਨੂੰ ਹਰ ਵੇਲੇ ਦੇਖ ਨੀ।
ਕਰਦੇ ਬਲੈਕਮੇਲ ਸਾਡੇ ਜ਼ਜ਼ਬਾਤ ਦੀ ਨੇ ਇਹ ਜੋ ਵਿਹਲੇ ਬੈਠੇ ਭਾਈ , ਪੰਡਿਤ ਤੇ ਸ਼ੇਖ ਨੀ।
----
ਕਹਿੰਦਾ ਵਾਰਸ ਸ਼ਾਹ ਜਾਣ ਆਦਤਾਂ ਪੁਰਾਣੀਆਂ ਨਾ ਰੱਖ ਦੇਣ ਲੋਕ ਭਾਵੇਂ ਕੱਟ ਕੱਟ ਪੋਰੀਆਂ।
ਹੱਥਾਂ ਵਿਚ ਫੜ ਕੇ ਸਿਮਰਣੇ ਮਸਤ ਹੋਈ ਸ਼ਰੇਆਮ ਠੱਗ ਕਰੀ ਜਾਂਦੇ ਠੱਗੀਠੋਰੀਆਂ।
ਅੰਧ ਵਿਸ਼ਵਾਸ਼ ਅਸ਼ਲੀਲਤਾ ਫੈਲਾਈ ਜਾਵੇ ਜਾਣੇ ਸਰਕਾਰ ਅਸਾਂ ਦੀਆਂ ਕਮਜੋਰੀਆਂ।
ਡਾਂਗ ਉਤੇ ਡੇਰਾ ਰੱਖਦੇ ਜੇ ਹੱਕ ਲੈ ਲੈਂਦੇ ਹੱਕ ਸਾਡੇ ਮਾਰ ਗਈਆਂ ਰੱਬ ਉਤੇ ਡੋਰੀਆਂ।
---
Êਪੰਜੇ ਅਹਿਮ ਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ ਮਿੱਟੀ ਹੈ ਮਨੁੱਖ ਕਾਮ ,ਮੋਹ, ਅਹੰਕਾਰ ਬਿਨਾ।
ਕਾਮ ਤੋਂ ਉਤਪਤੀ ਹੈ ਮੋਹ ਨਾਲ ਰਿਸ਼ਤੇ ਨੇ ਜ਼ਿੰਦਗੀ ਨਿਰਾਰਥਕ ਹੋ ਜਾਂਵਦੀ ਹੈ ਪਿਆਰ ਬਿਨਾ।
ਮਾਣ ਅਹੰਕਾਰ ਬਾਝੋਂ ਜਿਉਣ ਸਦਾ ਆਲਸੀ ਹੀ ਹੁੰਦਾ ਨਹੀਂ ਵਿਕਾਸ ਕਦੇ ਲੋਭ ਦੇ ਵਿਚਾਰ ਬਿਨਾ।
ਮਾਇਆ ਤਾਈਂ ਨਾਗਣੀ ਜੋ ਆਖਦੇ ਮਹਾਂ ਪੁਰਖ ਸਾਰਦੇ ਨਹੀਂ ਖ਼ੁਦ ਪੱਚੀ ਲੱਖ ਵਾਲੀ ਕਾਰ ਬਿਨਾ।
ਮਹਿਲਨੁਮਾ ਡੇਰਿਆਂ 'ਚ ਪਾਉਂਦੇ ਚੋਲੇ ਰੇਸ਼ਮੀ ਨੇ ਵਿਹਲੜਾਂ ਦੀ ਐਸ਼ ਹੁੰਦੀ ਹੈ ਨਹੀਂ ਸਰਕਾਰ ਬਿਨਾ।
ਸਾਰੇ ਪੱਤੇ ਰੰਗ ਦੇ ਲੁਕੋ ਕੇ ਬਾਜ਼ੀ ਜਿੱਤ ਲੈਂਦੇ ਸਾਨੂੰ ਕਹਿੰਦੇ ਹਿਲਦਾ ਨਹੀਂ ਪੱਤਾ ਸਰਕਾਰ ਬਿਨਾ।
---
ਜ਼ਿੰਦਗੀ 'ਚ ਜਿਉਣ ਦੇ ਲਈ ਦਸੋ ਕੀ ਹੈ ਰਹਿ ਜਾਣਾ, ਕਾਮ ,ਕਰੋਧ , ਲੋਭ , ਮੋਹ ਜੇ ਨਾ ਅਹੰਕਾਰ ਹੋਵੇ।
ਬਾਬੇ ਕਹਿੰਦੇ ਸਾਰੇ ਮੇਵੇ ਸਾਡੇ ਲਈ ਨੇ ਧੁਰੋਂ ਲਿਖੇ ਚਿਹਰੇ ਉਤੇ ਨੂਰ ਸਾਡੇ ਨਾਲ ਬੈਠੀ ਨਾਰ ਹੋਵੇ।
ਸਾਨੂੰ ਕਹਿੰਦੇ ਦਸਵਾ ਦਸੌਂਦ ਤੁਸੀਂ ਕੱਢੀ ਚੱਲੋ ਟੈਕਸ ਉਗਰਾਹੁੰਦੀ ਜਿਵੇਂ ਕੋਈ ਸਰਕਾਰ ਹੋਵੇ।
ਅੱਜ ਕੱਲ• ਲੋਕ ਉਸ ਬਾਬੇ ਤਾਈਂ ਕਹਿਣ ਵੱਡਾ ਜਿੰਨੀ ਵੱਡੀ ਅਤੇ ਮਹਿੰਗੀ ਬਾਬੇ ਥੱਲੇ ਕਾਰ ਹੋਵੇ।
==--==--


Converted from Satluj to Unicode