Friday, November 18, 2011

ਗੀਤਾਂਜਲੀ( ਗੁਰੂਦੇਵ ਟੈਗੋਰ)

ਗੀਤਾਂਜਲੀ( ਗੁਰੂਦੇਵ ਟੈਗੋਰ)
ਯਾਦ ਉਹ ਪੁਜਾਰਨ ਹੈ ਜੋ ਜਿਉਂਦੇ ਜਾਗਦੇ ਵਰਤਮਾਨ ਨੂੰ ਮਾਰ ਦਿੰਦੀ ਹੈ।
ਫਿਰ ਉਸਦਾ ਕਲੇਜਾ ਕੱਢ ਕੇ ਮਰ ਚੁੱਕੇ ਭੂਤਕਾਲ ਦੇ ਮੰਦਰ 'ਚ ਚੜ•ਾ ਦਿੰਦੀ ਹੈ।
*ਸਿਉਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਅਜੀਬ ਮੂਰਖ ਹੈ ਜੋ ਕਿਤਾਬਾਂ
ਖਾਂਦਾ ਹੀ ਨਹੀਂ।
*ਰੱਬ ਮੇਰੇ ਅੰਦਰ ਆਪਣਾ ਸੇਵਕ ਨਹੀਂ,ਆਪਣੇ ਨੂੰ ਦੇਖਣਾ ਚਾਹੁੰਦਾ ਹੈ
ਜੋ ਸਭ ਦੀ ਸੇਵਾ ਕਰਦਾ ਹੋਵੇ।
*ਆਜ਼ਾਦੀ ਸਾਨੂੰ ਉਦੋਂ ਮਿਲਦੀ ਹੈ ਜਦੋਂ ਅਸੀਂ ਆਪਣੇ ਜਿਉਣ ਦੇ ਹੱਕ ਦੀ
ਕੀਮਤ ਅਦਾ ਕਰ ਦੇਈਏ।
*ਧਰਤੀ ਅਸਮਾਨ ਨਾਲ ਗੱਲਾਂ ਕਰਨੀਆਂ ਚਾਹੁੰਦੀ ਹੈ ,ਬਿਰਖ ਉਸਦੀ ਅਣਥਕ ਕੋਸ਼ਿਸ਼
ਦਾ ਹੀ ਰੂਪ ਹਨ।
*ਕੱਟੜਤਾ ਆਪਣੇ ਸੱਚ ਨੂੰ ਏਨਾ ਮਹਿਫ਼ੂਜ਼ ਰੱਖਣਾ ਚਾਹੁੰਦੀ ਹੈ ਕਿ ਉਸਦੇ ਹੱਥ ਦੀ ਕਸਵੀਂ
ਪਕੜ 'ਚ ਸੱਚ ਸਾਹ ਘੁੱਟ ਕੇ ਮਰ ਜਾਂਦਾ ਹੈ।
*ਦੀਵਾ ਸਾਰਾ ਦਿਨ ਅਣਗੌਲਿਆ ਤਰਸਦਾ ਹੈ ਕਿ ਕਦ ਰਾਤ ਪਵੇ ਅਤੇ Àਸਦੀ ਲਾਟ
ਉਸਨੂੰ ਚੁੰਮੇ।
ਕੋਈ ਮੰਜ਼ਿਰ ਹੋ ਯੇਹ ਖ਼ੁਸ਼ਰੰਗ ਪਹਿਲੂ ਢੂੰਢ ਲੇਤੀ ਹੈ ,ਮੁਹੱਬਤ ਤੋ ਪਸੀਨੇ ਮੇਂ ਭੀ ਖ਼ੁਸ਼ਬੂ
ਢੂੰਢ ਲੇਤੀ ਹੈ।
*ਖੁੱਲ•ੀ ਆਖੋਂ ਕੇ ਸਪਨੇ ਛਲਛਲਾਕਰ ਨਾ ਗਿਰ ਜਾਏਂ ਤੂ ਸਪਨੋ ਕੀ ਹਿਫ਼ਾਜ਼ਤ ਕੇ ਲੀਏ
ਕੁਛ ਦੇਰ ਤੋ ਸੋ ਲੇ।
*ਏਕ ਮੁੱਦਤ ਸੇ ਚਿਰਾਗੋਂ ਕੀ ਤਰਹ ਜਲਤੀ ਹੈਂ ਇਨ ਤਰਸਤੀ ਆਂਖੋਂ ਕੋ ਬੁਝਾ ਦੇ ਕੋਈ।
*ਦੇਖ ਜਾ ਮਹਿਕਤੇ ਹੂਏ ਜ਼ਖ਼ਮੋਂ ਕੀ ਬਹਾਰ ਮੈਂਨੇ ਅਬ ਤਕ ਤੇਰੇ ਗੁਲਸ਼ਨ ਕੋ
ਸਜਾ ਰੱਖਾ ਹੈ।
*ਫੁਲ ਵਿਕਦੇ ਦੇਖ ਰੁਕ ਗਿਆ ਹਾਂ ਮੈਂ ਯਾਦ ਆਇਆ ਕਿਸੇ ਦਾ ਮੁਹੱਬਤ ਨੂੰ ਫੁੱਲਾਂ ਜਿਹੀ
ਆਖਣਾ।
*
ਕਾਵਿ ਬੰਧ-ਅਮਰਜੀਤ ਢਿੱਲੋਂ
ਤੇਰੀ ਸੋਚ 'ਤੇ ਕੋਈ ਸਵਾਰ ਹੋਇਐ ਤੂੰ ਆਜ਼ਾਦ ਹੈਂ ਕਿਵੇਂ ਗੁਲਾਮ ਬੰਦੇ।
ਤੇਰੀ ਸੁਬ•ਾ 'ਤੇ ਧੂਫ ਦਾ ਹੈ ਕਬਜਾ ਘੇਰੀ ਆਰਤੀਆਂ ਨੇ ਤੇਰੀ ਸ਼ਾਮ ਬੰਦੇ।
ਕਮਾਈ ਕਰਕੇ ਦੇਵੇਂ ਤੂੰ ਵਿਹਲੜਾਂ ਨੂੰ ਠੇਕਾ ਤੇਰਾ ,ਉਹ ਪੀਂਦੇ ਜਾਮ ਬੰਦੇ।
ਆਪ ਮਾਣਦੇ ਨੇ ਸੇਜ ਜ਼ਿੰਦਗੀ ਦੀ ਰਹਿੰਦੇ ਤੈਨੂੰ ਜਪਾਉਂਦੇ ਨੇ ਨਾਮ ਬੰਦੇ।
*
2
ਔਲਾਦ ਆਪਣੀ ਲਈ ਕਿਰਸ ਕਰਦਾ ਧਰਮ 'ਸਥਾਨਾਂ ਲਈ ਮਾਇਆ ਹੈ ਆਮ ਬੰਦੇ।
ਕੀਤੀ ਘਰ ਆਪਣੇ ਦੀ ਕਦੇ ਸਫਾਈ ਹੈ ਨਾ ਜਾਕੇ ਸੁਬ•ਾ ਸ਼ਾਮ ਹੈਂ ਸੁੰਬਰਦਾ ਧਾਮ ਬੰਦੇ।
ਭਰਿੰਡ ਰੰਗੀਆਂ ਔਰਤਾਂ ਨੇ ਬੂਬਨਿਆਂ ਲਈ ਹੀ ਤੈਨੂੰ ਆਖਦੇ ਬੁਰਾ ਬਹੁਤ ਹੈ ਕਾਮ ਬੰਦੇ।
ਹੁਣ ਤੂੰ ਆਪਣੀ ਕਿਰਤ ਸੰਭਾਲਣੀ ਸਿੱਖ ਢਿੱਲੋਂ ਕਰਦੇ ਸਾਧ ਚੋਰਾਂ ਨੂੰ ਦੂਰੋਂ ਸਲਾਮ ਬੰਦੇ।
3
ਚਾਰ ਹੀ ਤਰੀਕਿਆਂ ਨਾਲ ਕਰਦੇ ਨੇ ਕੰਮ ਬੰਦੇ
ਸ਼ੌਕ ਨਾਲ , ਪਿਆਰ ਨਾਲ , ਲਾਲਚ 'ਤੇ ਡੰਡੇ ਨਾਲ।
ਗ਼ਜ਼ਲ
ਮੈਂ ਬੜੇ ਸਬੰਧ ਬਣਾÂ,ੇ ਬਣਕੇ ਟੁੱਟੇ ਬਹੁਤ। ਮੈਥੋਂ ਦੋਵੇਂ ਹੀ ਸੱਚ ਤੇ ਕੂੜ ਨਿਖੁੱਟੇ ਬਹੁਤ ।
ਮੈਂ ਵੀ ਦੁਨੀਆਂ ਲਈ ਨਾ ਬਹੁਤਾ ਕਰ ਸਕਿਆ, ਲੋਕਾਂ ਮੇਰੇ ਸੁਪਨੇ ਰੇਤ 'ਚ ਸੁਟੇ ਬਹੁਤ।
ਸਾਰੀ ਉਮਰ ਲੰਘਾਈ ਕਲਮਾਂ ਬੀਜਦਿਆਂ ਜੱਗ ਨੇ ਵੀ ਤਾਂ ਬਿਰਖ ਅਸਾਡੇ ਪੁੱਟੇ ਬਹੁਤ।
ਹਾਸਿਲ ਕੀਤੀ ਸੀ ਕੁਰਸੀ ਕੁੱਟਾਂ ਖਾ ਜਿੰਨਾਂ ਉਹਨਾਂ ਹੀ ਹੱਕ ਮੰਗਣ ਵਾਲੇ ਕੁੱਟੇ ਬਹੁਤ।
ਜਿਸਨੂੰ ਵੀ ਇਕ ਵਾਰੀ ਰਹਿਬਰ ਥਾਪ ਲਿਆ ਉਸੇ ਹਥੋਂ ਹੀ ਅਸੀਂ ਗਏ ਹਾਂ ਲੁੱਟੇ ਬਹੁਤ।
ਜ਼ਿੰਦਗੀ ਬੰਦ ਦਰਵਾਜੇ ਵਰਗੀ ਹੋ ਗਈ ਹੈ ਢਿੱਲੋਂ ਲੋਕੀਂ ਰਹਿੰਦੇ ਹੁਣ ਘੁੱਟੇ ਘੁੱਟੇ ਬਹੁਤ।

No comments:

Post a Comment